ਗੁਰੂਹਰਸਹਾਏ, 25 ਦਸੰਬਰ (ਹਰਚਰਨ ਸਿੰਘ ਸੰਧੂ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਨ ਵਾਲੇ ਅਕਾਲੀ ਦਲ ਦੇ ਆਗੂ ਨਰਦੇਵ ਸਿੰਘ ਬੌਬੀ ਮਾਨ ਜੋ ਪਿਛਲੇ ਸਾਲ ਹੋਈਆਂ ਪੰਚਾਇਤ ਚੋਣਾਂ ਦੇ ਇਕ ਮਾਮਲੇ 'ਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ | ਉਹਨਾਂ ਨੂੰ ਕਰੀਬ ਤਿੰਨ ਮਹੀਨੇ ਤੋਂ ਵੱਧ ਸਮਾਂ ਜੇਲ੍ਹ ਜਾਣਾ ਪਿਆ, ਜੋ ਪਿਛਲੇ ਦਿਨੀਂ ਜ਼ਮਾਨਤ 'ਤੇ ਜੇਲ੍ਹ ਚੋਂ ਰਿਹਾਅ ਹੋ ਕੇ ਪਰਤੇ ਹਨ ਤਾਂ ਸਮੁੱਚੇ ਪਾਰਲੀਮੈਂਟ ਹਲਕੇ ਦੇ ਲੋਕਾਂ ਸਮੇਤ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਅਕਾਲੀ ਵਰਕਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨਾਲ ਉਹਨਾਂ ਦੇ ਗ੍ਰਹਿ ਸਥਾਨ ਵਿਖੇ ਮਿਲਣਾ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ | ਇਸੇ ਤਰ੍ਹਾਂ ਹੀ ਅਕਾਲੀ ਆਗੂ ਨਰਦੇਵ ਸਿੰਘ ਬੌਬੀ ਮਾਨ ਨਾਲ ਐਡਵੋਕੇਟ ਪੀ੍ਰਤਇੰਦਰ ਸਿੰਘ ਸੰਮੇਵਾਲੀ ਉਪ ਪ੍ਰਧਾਨ ਅਕਾਲੀ ਦਲ, ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ ਹਲਕਾ ਗੁਰੂਹਰਸਹਾਏ ਵਲੋਂ ਮੁਲਾਕਾਤ ਕਰਦਿਆਂ ਪਾਰਟੀ ਗਤੀਵਿਧੀਆਂ ਬਾਰੇ ਵਿਚਾਰ ਚਰਚਾ ਕੀਤੀ | ਨਰਦੇਵ ਸਿੰਘ ਬੌਬੀ ਮਾਨ ਨੇ ਜਿੱਥੇ ਮਿਲਣ ਆਏਾ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ | ਉੱਥੇ ਹੀ ਉਨ੍ਹਾਂ ਕਿਹਾ ਕਿ ਵਰਦੇਵ ਸਿੰਘ ਨੋਨੀ ਮਾਨ ਸਾਡੇ ਦੋਹਾਂ ਭਰਾਵਾਂ ਦੀ ਗ਼ੈਰ ਹਾਜ਼ਰੀ ਵਿਚ ਲੋਕਾਂ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅਕਾਲੀ ਉਮੀਦਵਾਰਾਂ ਨੂੰ ਜਿਤਾਇਆ ਹੈ | ਇਸ ਲਈ ਵੀ ਉਹ ਵੋਟਰਾਂ ਸਪੋਰਟਰਾਂ ਦੇ ਰਿਣੀ ਹਾਂ ਜਿਨ੍ਹਾਂ ਸਰਕਾਰੀ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਂਦਿਆਂ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਮਾਇਤ ਕੀਤੀ | ਉਹਨਾਂ ਕਿਹਾ ਕਿ ਆਉਂਦੇ ਕੁੱਝ ਦਿਨਾਂ ਵਿਚ ਹਲਕਾ ਗੁਰੂਹਰਸਹਾਏ ਦੇ ਪਿੰਡਾਂ ਅੰਦਰ ਅਤੇ ਬਾਕੀ ਪਾਰਲੀਮੈਂਟ ਹਲਕਿਆਂ ਵਿਚ ਜਾਕੇ ਲੋਕਾਂ ਦਾ ਧੰਨਵਾਦ ਕਰਨਗੇ ਕਿਉਂਕਿ ਕੇ ਸਾਡੀ ਗੈਰ ਮੌਜੂਦਗੀ ਵਿਚ ਵਰਕਰਾਂ ਨੇ ਚੋਣਾਂ ਲੜੀਆਂ ਹਨ ਅਤੇ ਚੰਗਾ ਪ੍ਰਦਰਸ਼ਨ ਕੀਤਾ ਹੈ | ਇਸ ਮੌਕੇ ਤੇ ਹੈਪੀ ਬਰਾੜ ਝੰਡੂਵਾਲਾ, ਹਰਜਿੰਦਰ ਸਿੰਘ ਕਿਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਸਵਿੰਦਰ ਸਿੰਘ ਸੰਧੂ ਮੈਂਬਰ ਬਲਾਕ ਸੰਮਤੀ, ਨਿਸ਼ਾਨ ਸਿੰਘ ਝਾੜੀ ਵਾਲਾ, ਕਾਕਾ ਸੇਖੋਂ ਮਹੰਤਾਂ ਵਾਲਾ,ਰਣਜੀਤ ਸਿੰਘ ਨੰਬਰਦਾਰ ਪਿੰਡ ਅਵਾਣ ਆਦਿ ਸਮੇਤ ਵੱਖ-ਵੱਖ ਪਿੰਡਾਂ ਤੋਂ ਅਕਾਲੀ ਸਮਰਥਕ ਹਾਜ਼ਰ ਸਨ |