06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪੁੱਤਾਂ ਵਾਂਗ ਪਾਲੇ ਦੋਹਤੇ ਨੇ ਨਾਨੀ ਦਾ ਕੀਤਾ ਕਾਤਲ

ਜਗਰਾਉਂ (ਲੁਧਿਆਣਾ), 6 ਸਤੰਬਰ (ਕੁਲਦੀਪ ਸਿੰਘ ਲੋਹਟ)- ਥਾਣਾ ਸਦਰ ਜਗਰਾਉਂ ਅਧੀਨ ਪੈਂਦੇ ਪਿੰਡ ਅਮਰਗੜ੍ਹ ਕਲੇਰ ਵਿਚ...

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਜਗਰਾਉਂ (ਲੁਧਿਆਣਾ), 6 ਸਤੰਬਰ (ਕੁਲਦੀਪ ਸਿੰਘ ਲੋਹਟ)- ਥਾਣਾ ਸਦਰ ਜਗਰਾਉਂ ਅਧੀਨ ਪੈਂਦੇ ਪਿੰਡ ਅਮਰਗੜ੍ਹ ਕਲੇਰ ਵਿਚ ਰਿਸ਼ਤਿਆਂ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਜਾਇਦਾਦ ਦੀ ਲਾਲਸਾ ਵਿਚ ਦੋਹਤੇ ਨੇ ਨਾਨੀ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਥਾਣਾ ਸਦਰ ਦੇ ਐੱਸ.ਐੱਚ.ਓ ਸੁਖਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ 3 ਸਤੰਬਰ ਦੀ ਸ਼ਾਮ ਕਰੀਬ 6 ਵਜੇ ਮਨਜੀਤ ਕੌਰ ਦੀ ਮੌਤ ਹੋ ਗਈ ਅਤੇ ਦੇਰ ਹੋਣ ਕਾਰਨ ਲਾਸ਼ ਨੂੰ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ, ਜਦਕਿ ਪਰਿਵਾਰ ਨੇ ਮੌਤ ਨੂੰ ਆਮ ਸਮਝਦਿਆਂ ਅਗਲੇ ਦਿਨ ਦੋਹਤੇ ਦੀਆਂ ਗੱਲਾਂ ’ਤੇ ਭਰੋਸਾ ਕਰਕੇ ਧਾਰਾ 194 ਤਹਿਤ ਕਾਰਵਾਈ ਕਰਵਾਉਣ ਮਗਰੋਂ ਮਿ੍ਤਕਾ ਦਾ ਅੰਤਿਮ ਸੰਸਕਾਰ ਕਰ ਦਿੱਤਾ।

ਪਰ ਸੰਸਕਾਰ ਤੋਂ ਬਾਅਦ ਮੌਤ ’ਤੇ ਸ਼ੱਕ ਪੈਣ ਕਾਰਨ ਜਦੋਂ ਗੁਆਂਢੀ ਦੇ ਘਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਜਾਂਚੀ ਗਈ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਕਿਉਂਕਿ ਫੁਟੇਜ ਵਿੱਚ 3 ਸਤੰਬਰ ਦੀ ਸ਼ਾਮ ਕਰੀਬ ਸਾਢੇ 5 ਵਜੇ ਗੁਰਕੀਰਤ ਆਪਣੀ ਨਾਨੀ ਨਾਲ ਝਗੜਾ ਕਰਦਾ ਅਤੇ ਬਾਅਦ ਵਿਚ ਉਸ ਨਾਲ ਕਥਿਤ ਤੌਰ ’ਤੇ ਹਿੰਸਕ ਹਰਕਤ ਕਰਦਾ ਦਿਖਾਈ ਦਿੱਤਾ।

ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਗੁਰਕੀਰਤ ਨੇ ਕਥਿਤ ਤੌਰ ’ਤੇ ਮੰਨਿਆ ਕਿ ਉਹ ਨਾਨੀ ਦਾ ਘਰ ਅਤੇ ਹੋਰ ਜਾਇਦਾਦ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ ਅਤੇ ਇਸ ਸਬੰਧੀ ਉਸ ਨੇ ਕਈ ਵਾਰ ਦਬਾਅ ਵੀ ਬਣਾਇਆ ਸੀ, ਪਰ ਮਨਜੀਤ ਕੌਰ ਇਸ ਲਈ ਤਿਆਰ ਨਹੀਂ ਸੀ। ਮ੍ਰਿਤਕਾ ਦੀ ਧੀ ਅਤੇ ਮੁਲਜ਼ਮ ਦੀ ਮਾਸੀ ਕੁਲਵਿੰਦਰ ਕੌਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਸੀ.ਸੀ ਟੀ.ਵੀ ਫੁਟੇਜ ਕਬਜ਼ੇ ਵਿਚ ਲੈ ਕੇ ਪਹਿਲਾਂ ਕੀਤੀ ਕਾਰਵਾਈ ਰੱਦ ਕਰਦਿਆਂ ਗੁਰਕੀਰਤ ਸਿੰਘ ਉਰਫ਼ ਗੋਰਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਦਰ ਜਗਰਾਉਂ ਦੇ ਇੰਚਾਰਜ ਸੁਖਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨਾਨੀ ਦੀ ਮੌਤ ਦੇ ਮਾਮਲੇ ਵਿਚ ਦੋਹਤੇ ਦੀ ਗ੍ਰਿਫ਼ਤਾਰੀ ਨੇ ਰਿਸ਼ਤਿਆਂ ਦੀ ਮਮਤਾ ਅਤੇ ਜਾਇਦਾਦ ਦੀ ਲਾਲਸਾ ਵਿਚਲੇ ਫ਼ਰਕ ਨੂੰ ਮੁੜ ਗੰਭੀਰ ਸਵਾਲਾਂ ਦੇ ਘੇਰੇ ਵਿਚ ਲਿਆ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਦੱਖਣੀ ਦਿੱਲੀ 'ਚ ਚਾਰ ਮੰਜ਼ਿਲਾ ਇਮਾਰਤ ਢਹਿ ਗਈ, ਮਲਬੇ ਹੇਠ ਫਸੇ 50 ਤੋਂ 60 ਵਿਦਿਆਰਥੀ ਅਗਲੀ ਖ਼ਬਰ ਗਲਤ ਦਵਾਈ ਖਾਣ ਨਾਲ ਵਿਆਹੁਤਾ ਲੜਕੀ ਦੀ ਹੋਈ ਮੌਤ
Ad Position 24