ਪੰਜੇ ਕੇ ਉਤਾੜ, 26 ਦਸੰਬਰ (ਪੱਪੂ ਸੰਧਾ)-ਭਾਰਤ ਸਰਕਾਰ ਵਲੋਂ ਸਮੇਂ-ਸਮੇਂ ਤੇ ਲੋਕਾਂ ਲਈ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ | ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਮੰਡੀ ਪੰਜੇ ਕੇ ਉਤਾੜ ਵਿਖੇ ਬੋਦੀਵਾਲਾ ਫਾਊਾਡੇਸ਼ਨ ਅਤੇ ਗਰਾਮ ਪੰਚਾਇਤ ਪੰਜੇ ਕੇ ਉਤਾੜ ਵਲੋਂ ਨੇਕੀ ਫਾਊਾਡੇਸ਼ਨ ਬੁਢਲਾਡਾ ਅਤੇ ਰੁਦਰਾ ਆਸਰਾ ਸੈਂਟਰ ਬਠਿੰਡਾ ਸਹਿਯੋਗ ਨਾਲ ਭਾਰਤ ਸਰਕਾਰ ਦੀ ਏ.ਡੀ.ਆਈ.ਪੀ. ਅਤੇ ਆਰ.ਵੀ.ਵਾਈ. ਯੋਜਨਾ ਅਧੀਨ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਸਹਾਇਕ ਉਪਕਰਨ ਵੰਡ ਸਮਾਰੋਹ ਕੀਤਾ ਗਿਆ | ਜਿਸ ਵਿਚ ਬੈਟਰੀ ਵਾਲਾ ਸਾਈਕਲ ,ਟਰਾਈ ਸਾਈਕਲ ,ਵੀਲ ਚੇਅਰ ਬਜ਼ੁਰਗਾਂ ਲਈ ਕੰਨਾ ਵਾਲੀ ਮਸ਼ੀਨ ,ਗੋਡੇ ਬੈਲਟ ,ਵਿਸਾਖੀਆ ,ਵਾਕਰ ,ਖੰੂਡੀ ਆਦਿ ਉਪਕਰਨ ਵੰਡੇ ਗਏ | ਇਸ ਦੌਰਾਨ ਮੰਡੀ ਪੰਜੇ ਕੇ ਉਤਾੜ ਦੇ ਸਰਪੰਚ ਰਮੇਸ਼ ਕੁਮਾਰ ਸੋਨੂੰ ਵੱਲੋਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਲੋੜਵੰਦ ਗ਼ਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ | ਇਸ ਦੌਰਾਨ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਹੋਰ ਲੋੜਵੰਦਾਂ ਦੀ ਸਹਾਇਤਾ ਲਈ ਕੈਂਪ ਲਗਾਵਾਗੇ | ਇਸ ਮੌਕੇ ਪਰਮਜੀਤ ਵਿਨਾਇਕ, ਚੰਦਰ ਵਿਨਾਇਕ, ਹਰਭਜਨ ਲਾਲ ਮਿਰੋਕ ,ਵਪਾਰ ਮੰਡਲ ਪੰਜੇ ਕੇ ਉਤਾੜ ਦੇ ਪ੍ਰਧਾਨ ਵਕੀਲ ਭਠੇਜਾ, ਰੌਸ਼ਨ ਲਾਲ ਭਠੇਜਾ ਜ਼ਿਲ੍ਹਾ ਵਾਇਸ ਪ੍ਰਧਾਨ, ਹਰੀ ਚੰਦ ਸਾਬਕਾ ਸਰਪੰਚ, ਮੁਰਾਰੀ ਲਾਲ ਨੰਬਰਦਾਰ, ਸਗਨ ਲਾਲ ਮਿ੍ਤਕ, ਪਵਨ ਕੁਮਾਰ ,ਰੌਣਕ ਬੱਟੀ, ਸੰਦੀਪ ਮਿਰੋਕ, ਸੁਮਿਤ ਢੋਟ, ਗੌਰਵ ਮਿਰੋਕ, ਅਭਿਸ਼ੇਕ ਢੋਟ, ਦੀਪਕ ਭਠੇਜਾ, ਰਾਜੂ ਹਾਂਡਾ, ਦਾਨਾ ਰਾਮ ਕਾਮਰੇਡ, ਬੱਬੂ ਬੱਟੀ, ਸੁਖਦੇਵ ਬੱਟੀ, ਸਾਜਨ ਵਿਨਾਇਕ, ਡਾ. ਸ਼ੇਰ ਸਿੰਘ, ਪਰਮਜੀਤ ਮੁਨੀਮ, ਬਚਨ ਮੁਜੈਦੀਆ, ਪਰਮਜੀਤ ਸਿੰਘ ਮੈਂਬਰ, ਗੁਰਮੇਜ ਸਿੰਘ ਲਾਡੀ, ਰਾਜ ਸਿੰਘ ਮੈਂਬਰ, ਜੋਗਿੰਦਰ ਸਿੰਘ ਮੈਂਬਰ ਪੰਚਾਇਤ, ਜੰਗੀਰ ਸਿੰਘ ਮੈਂਬਰ ,ਸੁਨੀਲ ਮੈਂਬਰ ਪੰਚਾਇਤ, ਸੁਖਦੇਵ ਮੈਂਬਰ ,ਹਰਮੀਤ ਵਿਨਾਇਕ ,ਗੁਰਮੀਤ ਸਿੰਘ ਪ੍ਰਧਾਨ ਬਾਬਾ ਸੂਰਜ,ਭਜਨ ਸਿੰਘ ਰਾਜਪੂਤ ਆਦਿ ਹਾਜ਼ਰ ਸਨ |