ਬਟਾਲਾ, 26 ਦਸੰਬਰ (ਸਤਿੰਦਰ ਸਿੰਘ)-ਅਦਾਰਾ 'ਅਜੀਤ' ਉਪ ਦਫਤਰ ਬਟਾਲਾ ਦੀ ਟੀਮ ਵਲੋਂ 24ਵੇਂ ਗੇੜ ਤਹਿਤ ਹੜ੍ਹ ਪ੍ਰਭਾਵਿਤ ਕਲਾਨੌਰ ਨੇੜਲੇ ਪਿੰਡ ਡੇਹਰੀਵਾਲ ਕਿਰਨ ਦੇ ਕਿਸਾਨਾਂ ਨੂੰ 200 ਬੋਰੀਆ ਯੂਰੀਆ ਖਾਦ ਵੰਡੀ ਗਈ | ਇਸ ਮੌਕੇ ਪਿੰਡ ਦੀ ਪੰਚਾਇਤ ਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਤੇ ਪ੍ਰਭਾਵਿਤ ਕਿਸਾਨ ਹਾਜ਼ਰ ਸਨ | ਪਿੰਡ ਦੇ ਮੁਹਤਬਰ ਕਿਸਾਨ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿਚ ਬਹੁਤ ਘੱਟ ਰਾਹਤ ਸਮੱਗਰੀ ਪਹੁੰਚੀ ਹੈ ਕਿਉਂਕਿ ਪਿੰਡ ਸਰਹੱਦੀ ਖੇਤਰ 'ਚ ਦੂਰ ਹੋਣ ਕਰ ਕੇ ਨਾ ਕੋਈ ਸਰਕਾਰੀ ਨੁਮਾਇੰਦਾ ਪਹੁੰਚਿਆ ਅਤੇ ਨਾ ਹੀ ਕੋਈ ਸਮਾਜਿਕ ਸੰਸਥਾਵਾਂ 'ਚੋਂ ਕਿਸੇ ਨੇ ਪਹੁੰਚ ਕੀਤੀ | ਉਨ੍ਹਾਂ ਨੇ ਇਸ ਲਈ 'ਅਜੀਤ' ਅਦਾਰੇ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਪਿੰਡ ਹੜ੍ਹ ਸਮੇਂ ਪੂਰਾ ਇਕ ਹਫਤਾ ਕਲਾਨੌਰ ਤੋਂ ਕੱਟਿਆ ਰਿਹਾ | ਇਸ ਮੌਕੇ ਕਿਸਾਨ ਸੁਖਪ੍ਰੀਤ ਸਿੰਘ, ਪਵਿੱਤਰਜੀਤ ਸਿੰਘ, ਸਰਜਬੀਤ ਸਿੰਘ, ਹਰਦੀਪ ਸਿੰਘ, ਕੰਵਲਜੀਤ ਸਿੰਘ, ਬੀਬੀ ਸੁਰਿੰਦਰ ਕੌਰ, ਗੁਰਮੇਜ਼ ਮਸੀਹ, ਸੁਖਜਿੰਦਰ ਸਿੰਘ, ਬੀਬੀ ਕਿਰਨਬੀਰ ਕੌਰ, ਸੁਖਰਾਜਦੀਪ ਸਿੰਘ, ਬੀਬੀ ਗੁਰਮੀਤ ਕੌਰ ਆਦਿ ਹਾਜ਼ਰ ਸਨ |