ਫ਼ਾਜ਼ਿਲਕਾ, 30 ਦਸੰਬਰ (ਦਵਿੰਦਰ ਪਾਲ ਸਿੰਘ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਪ੍ਰਭਾਤ ਫੇਰੀਆਂ ਦਾ ਸ਼ਹਿਰ ਦੀਆਂ ਸੰਗਤਾਂ ਵਲੋਂ ਅੰਮਿ੍ਤ ਵੇਲੇ ਹੀ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ | ਭਾਰੀ ਠੰਢ ਦੇ ਬਾਵਜੂਦ ਸੰਗਤਾਂ ਬੜੇ ਉਤਸ਼ਾਹ ਨਾਲ ਇਨ੍ਹਾਂ ਪ੍ਰਭਾਤ ਫੇਰੀਆਂ ਵਿਚ ਸ਼ਾਮਿਲ ਹੋ ਰਹੀਆਂ ਹਨ | ਅੰਮਿ੍ਤ ਵੇਲੇ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਅੰਦਰ ਕਿਸੇ ਦੇ ਗ੍ਰਹਿ ਵਿਖੇ ਪੁੱਜਦੀ ਹੈ | ਪ੍ਰਭਾਤ ਫੇਰੀ ਰੇਗਰ ਚੌਂਕ ਦੇ ਨੇੜੇ ਕ੍ਰਿਸ਼ਨ ਸਿੰਘ ਤਨੇਜਾ, ਰਾਧਾ ਸਵਾਮੀ ਕਾਲੋਨੀ ਅੰਦਰ ਅਵਤਾਰ ਸਿੰਘ ਬਾਠ ਦੇ ਗ੍ਰਹਿ ਵਿਖੇ ਪੁੱਜੀ | ਜਿੱਥੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਸਪ੍ਰੀਤ ਸਿੰਘ ਗੁਰਬਾਣੀ ਦੀ ਅੰਮਿ੍ਤ ਵਰਖਾ ਕਰ ਰਹੇ ਸਨ | ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ ਕੀਤਾ ਗਿਆ | ਪ੍ਰਭਾਤ ਫੇਰੀ 'ਚ ਅਮਰਜੀਤ ਸਿੰਘ ਸੰਧੂ, ਪ੍ਰਭਜੀਤ ਸਿੰਘ ਕਾਠਪਾਲ, ਨਰੈਣ ਸਿੰਘ, ਮਹਿੰਗਾ ਸਿੰਘ ਐੱਸ.ਡੀ.ਓ, ਪ੍ਰੀਤਮ ਸਿੰਘ, ਦਵਿੰਦਰ ਸਿੰਘ ਅਹੂਜਾ, ਜੋਗਿੰਦਰ ਸਿੰਘ ਨਾਮਧਾਰੀ, ਸੁਖਵਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਤਨੇਜਾ, ਜਰਨੈਲ ਸਿੰਘ ਤਨੇਜਾ, ਡਾ.ਦਵਿੰਦਰ ਸਿੰਘ, ਪਰਮਜੀਤ ਸਿੰਘ ਪਟਵਾਰੀ, ਮਾ.ਸਹਿਜਪਾਲ ਸਿੰਘ, ਗੁਰਪ੍ਰੀਤ ਸਿੰਘ ਜੱਗਾ, ਰਘਬੀਰ ਸਿੰਘ ਸ਼ਾਹ, ਹਰਦੀਪ ਸਿੰਘ, ਹਰਮੰਦਰ ਸਿੰਘ ਬੱਸਾਂ ਵਾਲੇ, ਭਗਤ ਹਰੀਸ਼ ਪੁਪਨੇਜਾ ਆਦਿ ਸੰਗਤਾਂ ਸ਼ਮੂਲੀਅਤ ਕਰ ਪੂਰਨ ਸੇਵਾ ਨਿਭਾਉਂਦੀਆਂ ਹਨ |