23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮਨਰੇਗਾ ਵਰਕਰਾਂ ਨੂੰ ਸਰਕਾਰ ਪੱਕਾ ਰੁਜ਼ਗਾਰ ਦੇਵੇ-ਕਿਕਰ ਸਿੰਘ ਧਾਲੀਵਾਲ <br/>

Ad Position 21
No active advertisement
ਅਜੀਤ ਡੈਸਕ 31-12-2025
ਮੰਡੀ ਅਰਨੀਵਾਲਾ, 30 ਦਸੰਬਰ (ਨਿਸ਼ਾਨ ਸਿੰਘ ਮੋਹਲ਼ਾ)-ਮਨਰੇਗਾ ਪਾਵਰ ਪੰਜਾਬ ਦੇ ਪ੍ਰਧਾਨ ਕਿੱਕਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦੀ ਇੱਕ ਮੀਟਿੰਗ ਪਿੰਡ ਘਟਿਆ ਵਾਲੀ ਬੋਦਲਾ ਵਿਖੇ ਕੀਤੀ ਗਈ | ਜਿਸ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨਰੇਗਾ ਮਜ਼ਦੂਰਾਂ ਨੂੰ ਪ੍ਰਤੀ ਮਹੀਨਾ 22 ਹਜ਼ਾਰ ਤਨਖ਼ਾਹ ਦੇਵੇ ਤਾਂ ਜੋ ਦੇਸ਼ ਵਿਚੋਂ ਗ਼ਰੀਬੀ ,ਅਨਪੜ੍ਹਤਾ ਅਤੇ ਭੁੱਖਮਰੀ ਦਾ ਖ਼ਾਤਮਾ ਕੀਤਾ ਜਾ ਸਕੇ | ਉਨ੍ਹਾਂ ਨੇ ਕਿਹਾ ਕਿ ਸਿਆਸੀ ਧਿਰਾਂ ਨਰੇਗਾ ਮਜ਼ਦੂਰਾਂ ਨੂੰ ਸਿਰਫ਼ ਵਰਤਦੀਆਂ ਆਈਆਂ ਹਨ | ਨਰੇਗਾ ਮਜ਼ਦੂਰਾਂ ਦੇ ਕਿਸੇ ਵੀ ਸਰਕਾਰ ਜਾਂ ਸਿਆਸੀ ਧਿਰ ਨੇ ਮਸਲੇ ਹੱਲ ਨਹੀਂ ਕੀਤੇ | ਇਸ ਮੌਕੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪ੍ਰਧਾਨ ਵਕੀਲ ਸਿੰਘ ਘਟਿਆ ਵਾਲੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੇਲ ਸਿੰਘ ਰਾਮਗੜ੍ਹੀਆ, ਸਰਪੰਚ ਰਣਜੀਤ ਸਿੰਘ ਘਟਿਆ ਵਾਲੀ ਬੋਦਲਾ, ਪੰਚ ਡਾ.ਰਾਮ ਸਿੰਘ, ਪ੍ਰਧਾਨ ਗੁਰਮੀਤ ਸਿੰਘ ਮੀਤਾ, ਜਰਨੈਲ ਸਿੰਘ, ਪੱਪੂ ਸਿੰਘ, ਸ਼ਿੰਦਾ ਸਿੰਘ, ਪਾਲਾ ਸਿੰਘ, ਗਾਸ਼ੀ ਸਿੰਘ, ਜਗਦੇਵ ਸਿੰਘ ਭੱਲੀ ਸਿੰਘ, ਬੁੱਕਰ ਸਿੰਘ, ਬੱਗਾ ਸਿੰਘ, ਗੁਰਨਾਮ ਸਿੰਘ ਚੇਅਰਮੈਨ, ਬੀਤਾ ਸਿੰਘ, ਸੇਵਕ ਸਿੰਘ, ਗੁਰਭੇਜ ਸਿੰਘ, ਸਤਪਾਲ ਸਿੰਘ, ਪੂਰਨ ਸਿੰਘ, ਗੁਰਦੇਵ ਸਿੰਘ, ਪੰਛੀ ਸਿੰਘ, ਸਾਧੂ ਸਿੰਘ, ਮੰਗਲ ਸਿੰਘ, ਗਗਨਦੀਪ ਸਿੰਘ, ਜਸਕਰਨ ਸਿੰਘ, ਗੁਰਮੇਲ ਸਿੰਘ, ਜਗਰੂਪ ਸਿੰਘ, ਪਾਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਲੋਕਾਂ ਨੂੰ ਸੀਤ ਲਹਿਰ ਤੋਂ ਬਚਣ ਦੀ ਸਲਾਹ <br/> ਅਗਲੀ ਖ਼ਬਰ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਬੱਚਿਆਂ ਨੂੰ ਚਾਰ ਸਾਹਿਬਜ਼ਾਦੇ ਫ਼ਿਲਮ ਦਿਖਾਈ <br/>
Ad Position 24