ਅਬੋਹਰ, 30 ਦਸੰਬਰ (ਵਿਵੇਕ ਹੂੜੀਆ)-'ਆਪ' ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਨਾ ਸਿਰਫ਼ ਆਮ ਲੋਕ ਸਗੋਂ ਹੋਰ ਪਾਰਟੀਆਂ ਦੇ ਅਹੁਦੇਦਾਰ ਵੀ ਆਪਣੀਆਂ ਪਾਰਟੀਆਂ ਛੱਡ ਕੇ 'ਆਪ' ਵਿਚ ਸ਼ਾਮਲ ਹੋ ਰਹੇ ਹਨ | ਇਸ ਕਾਰਨ ਅਨੰਦ ਨਗਰੀ ਨਿਵਾਸੀ ਅਤੇ ਸਾਬਕਾ ਕੌਂਸਲਰ ਰਾਕੇਸ਼ ਕੱਕੜ ਅਤੇ ਉਨ੍ਹਾਂ ਦੇ ਸਾਥੀ ਇਕ ਦਰਜਨ ਵਾਰਡ ਨਿਵਾਸੀਆਂ ਸਮੇਤ ਅਕਾਲੀ ਦਲ ਛੱਡ ਕੇ 'ਆਪ' ਦੇ ਹਲਕਾ ਇੰਚਾਰਜ ਅਰੁਣ ਨਾਰੰਗ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ | ਅਰੁਣ ਨਾਰੰਗ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਦੇ ਹੋਏ ਵਧਾਈ ਦਿੱਤੀ ਅਤੇ ਕਿਹਾ ਕਿ 'ਆਪ' ਪਾਰਟੀ ਵਿਚ ਹਰ ਵਰਕਰ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ | ਇਸ ਮੌਕੇ ਉਨ੍ਹਾਂ ਨਾਲ ਉਪਕਾਰ ਸਿੰਘ ਜਾਖੜ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਾਜ਼ਿਲਕਾ, ਰਜਿੰਦਰ ਕੰਬੋਜ ਡੱਬੂ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਅਸ਼ੋਕ ਵਿਜ ਸੀਨੀਅਰ ਆਗੂ, ਗੋਨੀ ਹਾਂਡਾ ਹਲਕਾ ਕੋਆਰਡੀਨੇਟਰ ਯੂਥ ਵਿੰਗ ਮੌਜੂਦ ਸਨ | ਅਰੁਣ ਨਾਰੰਗ ਨੇ ਕਿਹਾ ਕਿ ਸੂਬੇ ਦੇ ਲੋਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਭਿ੍ਸ਼ਟਾਚਾਰ ਵਿਰੋਧੀ ਅਤੇ ਲੋਕ ਪੱਖੀ ਨੀਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ, ਇਸੇ ਲਈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਵੀ ਲੋਕਾਂ ਨੇ 'ਆਪ' ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਜਿਤਾ ਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦਾ ਭਵਿੱਖ 'ਆਪ' ਸਰਕਾਰ ਦੇ ਕਾਰਜਕਾਲ ਵਿਚ ਹੀ ਸੁਰੱਖਿਅਤ ਹੈ | ਅੱਜ ਆਪ ਵਿਚ ਸ਼ਾਮਲ ਹੋਣ ਵਾਲਿਆਂ 'ਚ ਸਾਬਕਾ ਕੌਂਸਲਰ ਰਾਕੇਸ਼ ਕੱਕੜ, ਮੰਜੂ, ਕੇਵਲ ਚਰਾਇਆ, ਰਾਜੀਵ ਬਿਸ਼ਨੋਈ, ਸ਼ੈਰੀ ਅਹੂਜਾ, ਅਸ਼ੋਕ ਡੋਡਾ, ਸਾਹਿਲ ਡੋਡਾ, ਗੁਲਸ਼ਨ ਸੋਨੀ, ਸੋਹਣ ਲਾਲ ਚਰਾਇਆ, ਪਵਨ ਚਰਾਇਆ ਸ਼ਾਮਲ ਸਨ |