ਲਹਿਰਾ ਮੁਹੱਬਤ, 1 ਜੂਨ (ਸੁਖਪਾਲ ਸਿੰਘ ਸੁੱਖੀ)-ਗੁਰੂ ਹਰਿਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਮੰਗਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਦੌਰਾਨ ਫੈਸਲਾ ਲਿਆ ਕਿ 1 ਤੋਂ 15 ਜੂਨ 2025 ਤੱਕ ਬਿਜਲੀ ਕਰਮਚਾਰੀਆਂ ਵਲੋਂ ਵਰਕ ਟੂ ਰੂਲ ਅਨੁਸਾਰ ਆਪਣੀ ਬਣਦੀ ਡਿਊਟੀ ਕੀਤੀ ਜਾਵੇਗੀ | ਪੀ.ਐੱਸ.ਈ.ਬੀ ਜੁਆਇੰਟ ਫੋਰਮ ਦੇ ਆਗੂਆਂ ਦੀ ਮੀਟਿੰਗ 2 ਜੂਨ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨਾਲ ਮੀਟਿੰਗ ਮੋਹਾਲੀ ਹੋਵੇਗੀ, ਜੇ ਜੁਆਇੰਟ ਫੋਰਮ ਵਲੋਂ ਜੋ ਮੰਗ ਪੱਤਰ ਦਿੱਤਾ ਗਿਆ ਸੀ | ਉਸ ਅਨੁਸਾਰ ਮੰਗਾਂ ਨਾਂ ਮੰਨੀਆਂ ਤਾਂ 4 ਜੂਨ ਨੂੰ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤ ਮੰਚ, ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਟਰਾਂਸਕੋ ਪੈਨਸ਼ਨ ਯੂਨੀਅਨ ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦੇ ਫ਼ੈਸਲੇ ਅਨੁਸਾਰ 4 ਜੂਨ ਨੂੰ ਸਮੁੱਚੇ ਪੰਜਾਬ 'ਚ ਸਬ ਡਵੀਜ਼ਨ, ਡਵੀਜ਼ਨ ਪੱਧਰ 'ਤੇ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੇਨ ਗੇਟ ਅੱਗੇ ਰੋਸ ਰੈਲੀ ਕੀਤੀ ਜਾਵੇਗੀ | ਇਸ ਸਮੇਂ ਜਨਰਲ ਸਕੱਤਰ ਅੰਤਰ ਸਿੰਘ ਜੇ.ਈ, ਮੀਤ ਪ੍ਰਧਾਨ ਜਗਦੀਪ ਸਿੰਘ, ਪ੍ਰਚਾਰ ਸਕੱਤਰ ਪਿਆਰਾ ਸਿੰਘ, ਸਲਾਹਕਾਰ ਰਵਿੰਦਰ ਕੁਮਾਰ ਰਾਮਪੁਰਾ ਫੂਲ, ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਜੌਹਲ ਤੇ ਹਰਮਿੰਦਰ ਸਿੰਘ ਲਾਈਨਮੈਨ ਨੇ ਕਿਹਾ 15 ਜੂਨ ਨੂੰ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਵਿਰੁੱਧ ਬਿਜਲੀ ਮੁਲਾਜ਼ਮਾਂ ਵਲੋਂ ਲੁਧਿਆਣਾ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ ਅਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤੇ ਸੀ.ਐਚ.ਬੀ ਕਾਮਿਆਂ ਦੇ ਚੱਲ ਰਹੇ ਸੰਘਰਸ਼ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ |
ਟੈਕਨੀਕਲ ਸਰਵਿਸ ਯੂਨੀਅਨ ਲਹਿਰਾ ਮੁਹੱਬਤ ਵਲੋਂ 1 ਤੋਂ 15 ਜੂਨ ਤੱਕ ਵਰਕ ਟੂ ਰੂਲ ਦਾ ਐਲਾਨ
ਅਜੀਤ ਡੈਸਕ
02-06-2025