ਰਾਮਾਂ ਮੰਡੀ, 1 ਜੂਨ (ਤਰਸੇਮ ਸਿੰਗਲਾ)-ਪੰਜਵੀਂ ਪਾਤਿਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਉਨ੍ਹਾਂ ਦੀ ਯਾਦ ਵਿਚ ਸਥਾਨਕ ਸਟਾਰ ਪਲੱਸ ਕਾਨਵੈਂਟ ਸਕੂਲ ਬੰਗੀ ਰੋਡ ਵਲੋਂ ਸਕੂਲ ਗੇਟ ਦੇ ਨਾਲ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾ ਕੇ ਆਉਣ-ਜਾਣ ਵਾਲੇ ਰਾਹੀਆਂ ਨੂੰ ਮਿੱਠਾ ਪਾਣੀ ਪਿਲਾਇਆ ਗਿਆ¢ ਇਸ ਮੌਕੇ ਸਕੂਲ ਦੇ ਚੇਅਰਮੈਨ ਵਿਜੇ ਕੁਮਾਰ ਲਹਿਰੀ ਨੇ ਰਾਹੀਆਂ ਨੂੰ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਅਤੇ ਪਹਿਲੇ ਸ਼ਹੀਦ ਸਿੱਖ ਗੁਰੂ ਸਨ¢ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਦਾ ਇਤਿਹਾਸ ਉਨ੍ਹਾਂ ਦੀ ਯਾਦ ਨਾਲ ਜੁੜਿਆ ਹੋਇਆ ਹੈ¢ ਇਸ ਮੌਕੇ ਸਕੂਲ ਦੇ ਚੇਅਰਮੈਨ ਵਿਜੇ ਕੁਮਾਰ ਲਹਿਰੀ, ਪ੍ਰਧਾਨ ਤੇਲੂ ਰਾਮ ਲਹਿਰੀ, ਫਾਈਨਾਂਸ ਸੈਕਟਰੀ ਭੂਸ਼ਨ ਕੁਮਾਰ ਲਹਿਰੀ, ਉਪ ਚੇਅਰਮੈਨ ਰਜਤ ਗਰਗ, ਮੀਤ ਪ੍ਰਧਾਨ ਰਘੂ ਨੰਦਨ ਗਰਗ, ਮੀਤ ਫਾਈਨਾਂਸ ਸੈਕਟਰੀ ਸ਼ੁਭਮ ਗਰਗ, ਅਕੈਡਮਿਕ ਡਾਇਰੈਕਟਰ ਕ੍ਰਿਤਿਕਾ ਗਰਗ, ਪਿ੍ੰਸੀਪਲ ਮੋਨਿਕਾ ਧਿਮਾਨ ਅਤੇ ਸਟਾਫ਼ ਹਾਜ਼ਰ ਸੀ¢