19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਛੋਟੀਆਂ ਬੱਚੀਆਂ ਨੇ ਰੱਖੀ ਸਰਕਾਰੀ ਪ੍ਰਾਇਮਰੀ ਸਕੂਲ ਕਟਾਰ ਸਿੰਘ ਵਾਲਾ ਦੇ ਨਵੇਂ ਕਮਰੇ ਦੀ ਨੀਂਹ

Ad Position 21
No active advertisement
ਅਜੀਤ ਡੈਸਕ 02-06-2025
ਕੋਟਫੱਤਾ, 1 ਜੂਨ (ਰਣਜੀਤ ਸਿੰਘ ਬੁੱਟਰ)- ਸਰਕਲ ਕੋਟਫੱਤਾ ਦੇ ਪਿੰਡ ਕਟਾਰ ਸਿੰਘ ਵਾਲਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਵੇਂ ਕਮਰੇ ਬਣਵਾਉਣ ਲਈ ਨੀਂਹ ਰੱਖੀ ਗਈ¢ ਇਨ੍ਹਾਂ ਕਮਰਿਆਂ ਦੀ ਉਸਾਰੀ ਲਈ ਗ੍ਰਾਂਟ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਹੈ¢ ਪਿੰਡ ਦੇ ਮੁਹਤਬਰਾਂ ਤੇ ਸਕੂਲ ਦੇ ਅਧਿਆਪਕਾਂ ਦੀ ਹਾਜ਼ਰੀ ਵਿਚ ਨਵੀਂ ਪਹਿਲ ਕਦਮੀ ਕਰਕੇ ਇਨ੍ਹਾਂ ਕਮਰਿਆਂ ਦੀ ਨੀਂਹ ਸਕੂਲ ਵਿਚ ਪੜ੍ਹਦੀਆਂ ਵਿਦਿਆਰਥਣਾਂ ਗੁਰਪ੍ਰੀਤ ਕÏਰ ਜਮਾਤ ਪੰਜਵੀਂ, ਸ਼ਨਾਇਆ ਜਮਾਤ ਪੰਜਵੀਂ, ਹਰਜੋਤ ਕੌਰ ਜਮਾਤ ਪੰਜਵੀਂ, ਸ਼ਨਾਹ ਜਮਾਤ ਦੂਜੀ ਤੇ ਸੁਨੈਨਾ ਜਮਾਤ ਦੂਜੀ ਵਲੋਂ ਰੱਖੀ ਗਈ¢ ਇਸ ਮੌਕੇ ਤੇ ਅਧਿਆਪਕਾਂ ਤੇ ਮੁਹਤਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲ ਦੀ ਇਮਾਰਤ ਦੀ ਨੀਂਹ ਖ਼ੁਦ ਰੱਖਣ ਦੀ ਬਜਾਏ ਸਕੂਲ ਵਿਚ ਪੜ੍ਹਦੀਆਂ ਲੜਕੀਆਂ ਪੰਜ ਕੰਨਿਆਂਵਾਂ ਤੋਂ ਰਖਵਾਉਣਾ ਬਿਹਤਰ ਸਮਝਿਆ ਹੈ¢ਇਸ ਲਈ ਇਹ ਨੀਂਹ ਲੜਕੀਆਂ ਤੋਂ ਰਖਵਾਈ ਗਈ ਹੈ¢ ਇਸ ਮÏਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜੀਵਨ ਸਿੰਘ, ਸੈਂਟਰ ਹੈੱਡ ਟੀਚਰ ਰਣਵੀਰ ਸਿੰਘ ਕੋਟਸ਼ਮੀਰ, ਅਧਿਆਪਕ ਕੁਲਵਿੰਦਰ ਸਿੰਘ, ਅਧਿਆਪਕਾ ਦੀਕਸ਼ਾ ਗੁਪਤਾ, ਐਚ ਟੀ ਸੁਖਪ੍ਰੀਤ ਕÏਰ, ਲਵਪ੍ਰੀਤ ਕÏਰ, ਜਤਿੰਦਰ ਕÏਰ, ਕਰਮਜੀਤ ਕÏਰ, ਸਮਾਜ ਸੇਵੀ ਜਸਵੀਰ ਸਿੰਘ ਕਟਾਰ ਸਿੰਘ ਵਾਲਾ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਝੋਨੇ ਦੀ ਫ਼ਸਲ 'ਤੇ ਪਿਛਲੇ ਸਾਲ ਦੇ ਮੁਕਾਬਲੇ 48 ਰੁਪਏ ਕੀਤੀ ਕਟੌਤੀ - ਰਾਮਾਂ ਅਗਲੀ ਖ਼ਬਰ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਈ
Ad Position 24