ਰਾਮਾਂ ਮੰਡੀ, 1 ਜੂਨ (ਤਰਸੇਮ ਸਿੰਗਲਾ)-ਰਾਮਾਂ ਥਾਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਸ਼ਨੀਵਾਰ ਨੂੰ ਸਹਾਇਕ ਥਾਣੇਦਾਰ ਪ੍ਰਕਾਸ਼ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਸ਼ਹਿਰ ਦੀ ਗਸ਼ਤ ਦੌਰਾਨ ਦੀਪ ਵਾਸੀ ਰਾਮਾਂ ਮੰਡੀ ਨੂੰ ਉਸ ਸਮੇਂ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ, ਜਦੋਂ ਉਹ ਹੈਰੋਇਨ ਸਪਲਾਈ ਕਰਨ ਲਈ ਗਾਹਕ ਦੀ ਭਾਲ ਕਰ ਰਿਹਾ ਸੀ¢ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਉਸ ਦੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 7.50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ¢ ਪੁਲਿਸ ਵਲੋਂ ਉਕਤ ਦੀਪ ਵਾਸੀ ਰਾਮਾਂ ਮੰਡੀ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ¢