ਤਲਵੰਡੀ ਸਾਬੋ, 1 ਜੂਨ (ਰਵਜੋਤ ਸਿੰਘ ਰਾਹੀ)-ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਵਿਖੇ ਆਰਟ ਇੰਟੀਗ੍ਰੇਸ਼ਨ ਵਿਸ਼ੇ 'ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ¢ਜਿਸ ਦੀ ਸ਼ੁਰੂਆਤ ਮਾਂ ਸਰਸਵਤੀ ਦੀ ਮੂਰਤੀ 'ਤੇ ਦੀਪ ਜਗਾ ਕੇ ਕੀਤੀ ਗਈ¢ਇਸ ਮÏਕੇ ਰਿਸੋਰਸ ਪਰਸਨ ਵਜੋਂ ਸ਼ਮੂਲੀਅਤ ਕਰਦਿਆਂ ਪਿ੍ੰਸੀਪਲ ਸੁਮਨ ਸ਼ਰਮਾ ਆਨੰਦ ਸਾਗਰ ਅਕੈਡਮੀ ਕਿਓਰ ਸਿੰਘ ਵਾਲਾ ਨੇ ਸਕੂਲ ਅਧਿਆਪਕਾਂ ਨੂੰ ਆਰਟ ਇੰਟੀਗ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ¢ ਮੁੱਖ ਮਹਿਮਾਨ ਵਜੋਂ ਸਰਵਪਾਲ ਸ਼ਰਮਾ ਆਨੰਦ ਸਾਗਰ ਅਕੈਡਮੀ ਕਿਓਰ ਸਿੰਘ ਵਾਲਾ ਦੇ ਡਾਇਰੈਕਟਰ ਹਾਜ਼ਰ ਹੋਏ¢ ਸਕੂਲ ਪਿ੍ੰਸੀਪਲ ਮੀਨੂੰ ਗਰਗ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ¢ ਵਰਕਸ਼ਾਪ ਦੀ ਰਿਸੋਰਸ ਪਰਸਨ ਸੁਮਨ ਸ਼ਰਮਾ ਨੇ ਪਹਿਲੇ ਸੈਸ਼ਨ ਵਿੱਚ ਆਰਟ ਇੰਟੀਗ੍ਰੇਸ਼ਨ ਦੀ ਧਾਰਨਾ ਅਤੇ ਮਹੱਤਤਾ, ਦੂਜੇ ਸੈਸ਼ਨ ਵਿਚ ਕਲਾ ਤੇ ਸਿੱਖਿਆ ਦੇ ਸਬੰਧ ਅਤੇ ਤੀਜੇ ਸੈਸ਼ਨ ਵਿੱਚ ਭਾਗੀਦਾਰਾਂ ਨੂੰ ਵਿਹਾਰਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ¢ ਸਕੂਲ ਦੇ ਚੇਅਰਮੈਨ ਵਿਨੋਦ ਖੁਰਾਣਾ ਨੇ ਕਿਹਾ ਕਿ ਵਰਕਸ਼ਾਪ ਦਾ ਉਦੇਸ਼ ਭਾਗੀਦਾਰਾਂ ਨੂੰ ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਸਿੱਖਣ ਦੇ ਨਤੀਜਿਆਂ ਨੂੰ ਵਧਾਉਣ ਲਈ ਵੱਖ-ਵੱਖ ਵਿਸ਼ਿਆਂ ਦੇ ਖੇਤਰਾਂ ਵਿਚ ਕਲਾਵਾਂ ਨੂੰ ਸ਼ਾਮਿਲ ਕਰਨ ਚਾਹੀਦਾ ਹੈ¢ ਮਹਿਮਾਨਾਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢ ਉਪਰੰਤ ਮਹਿਮਾਨਾਂ ਤੇ ਪ੍ਰਬੰਧਕਾਂ ਵਲੋਂ ਸਕੂਲ ਵਿਚ ਪੌਦੇ ਵੀ ਲਗਾਏ ਗਏ¢ ਇਸ ਮÏਕੇ ਸਕੂਲ ਦੇ ਸੀਨੀਅਰ ਕੋਆਰਡੀਨੇਟਰ ਬੇਅੰਤ ਕੌਰ, ਜੂਨੀਅਰ ਕੋਆਰਡੀਨੇਟਰ ਕਿਰਨਦੀਪ ਕੌਰ ਖ਼ਾਲਸਾ, ਆਈ.ਟੀ ਕੋਆਰਡੀਨੇਟਰ ਵਿਵੇਕ ਬਾਂਸਲ, ਲਵਪ੍ਰੀਤ ਸਿੰਘ, ਇੰਦਰਜੀਤ ਸਿੰਘ, ਸੁਨੀਤਾ ਰਾਣੀ, ਪਰਮਿੰਦਰ ਕÏਰ, ਨਿਰਮਲ ਕÏਰ, ਪਰਮਜੀਤ ਕੌਰ, ਸੁਖਪ੍ਰੀਤ ਕੌਰ, ਇੰਦਰਜੀਤ ਸਿੰਘ, ਅਨੂ ਬਾਲਾ, ਕੁਲਵਿੰਦਰ ਕÏਰ, ਜਸਪ੍ਰੀਤ ਕÏਰ, ਕਰਮਜੀਤ ਕÏਰ ਪੰਜਾਬੀ ਅਧਿਆਪਕ, ਰੀਨਾ ਬਾਂਸਲ, ਰਾਜਪ੍ਰੀਤ ਕੌਰ, ਕਰਮਜੀਤ ਕੌਰ, ਮੇਘਾ ਗਰਗ, ਸਿੰਪਲ ਬਾਂਸਲ, ਰਮਨਦੀਪ ਕÏਰ, ਸੁਖਵੀਰ ਕÏਰ, ਰਿਪਤਾ, ਅਮਰਜੀਤ ਸਿੰਘ ਮÏਜੂਦ ਸਨ¢