23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪਹਿਲੇ ਮਿੰਨੀ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ 'ਚ 10 ਸਾਲਾ ਬਲੇਸੀ ਚਮਕੀ, ਚਾਂਦੀ ਦਾ ਤਗਮਾ ਜਿੱਤਿਆ

Ad Position 21
No active advertisement
ਅਜੀਤ ਡੈਸਕ 05-06-2025

ਬਠਿੰਡਾ, 4 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੀ 10 ਸਾਲਾਂ ਬਲੇਸੀ ਪਹਿਲੇ ਮਿੰਨੀ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ (ਅੰਡਰ-11) 'ਚ ਚਮਕੀ ਹੈ, ਜਿਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ ਹੈ | ਬਲੇਸੀ ਸਥਾਨਕ ਸਿਲਵਰ ਓਕਸ ਸਕੂਲ ਦੀ ਵਿਦਿਆਰਥਣ ਹੈ | ਜਿਸ ਨੇ ਪਿਛਲੇ ਦਿਨੀਂ ਜਲੰਧਰ ਵਿਖੇ ਹੋਏ ਉਕਤ ਟੂਰਨਾਮੈਂਟ ਵਿਚ ਫਾਸਟ ਐਨ ਫਿਊਰੀਅਸ ਬੈਡਮਿੰਟਨ ਅਕੈਡਮੀ ਦੀ ਨੁਮਾਇੰਦਗੀ ਕਰਦਿਆਂ ਜਿਥੇ ਪ੍ਰੀ-ਕੁਆਰਟਰ ਫਾਈਨਲ ਵਿਚ ਪੰਜਾਬ ਦੀ ਨੰਬਰ-1 ਖਿਡਾਰਨ ਨੂੰ 19-21, 21-13, 21-08 ਦੇ ਸਕੋਰ ਨਾਲ ਹਰਾਇਆ, ਉਥੇ ਸੈਮੀਫਾਈਨਲ ਵਿਚ ਚੌਥੇ ਰੈਂਕ ਦੀ ਖਿਡਾਰਨ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ¢ ਪਰ ਉਹ ਸੋਨ ਤਗਮਾ ਜਿੱਤਣ ਤੋਂ ਖੁੰਝ ਗਈ | ਟੂਰਨਾਮੈਂਟ ਵਿਚ ਚਾਂਦੀ ਦਾ ਤਗਮਾ ਜਿੱਤਣ ਨਾਲ ਬਲੇਸੀ ਹੁਣ ਅਧਿਕਾਰਤ ਤੋਰ 'ਤੇ ਪੰਜਾਬ ਅੰਡਰ-11 ਗਰਲਜ਼ ਬੈਡਮਿੰਟਨ ਸਿੰਗਲਜ਼ ਵਿਚ ਨੰਬਰ-2 ਖਿਡਾਰਨ ਬਣ ਗਈ ਹੈ | ਉਸ ਦੀ ਪ੍ਰਾਪਤੀ ਨਾਲ ਉਸ ਦੇ ਪਰਿਵਾਰ, ਸਕੂਲ ਅਤੇ ਸਮੁੱਚੇ ਸ਼ਹਿਰ ਦਾ ਮਾਣ ਵਧਿਆ ਹੈ¢ ਫਾਸਟ ਐਨ ਫਿਊਰੀਅਸ ਬੈਡਮਿੰਟਨ ਅਕੈਡਮੀ ਦੇ ਮੁੱਖ ਕੋਚ ਰਮਨ ਗੋਸਵਾਮੀ ਨੇ ਕਿਹਾ ਕਿ ਬਲੇਸੀ ਵਲੋਂ ਛੋਟੀ ਉਮਰ 'ਚ ਵੱਡੀ ਪ੍ਰਾਪਤੀ ਹਾਸਲ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਅਕੈਡਮੀ ਦੇ ਜੂਨੀਅਰ ਕੋਚ ਐਸ਼ ਗੋਸਵਾਮੀ ਨੇ ਉਸ ਦੀ ਤਿਆਰੀ ਵਿਚ ਮੁੱਖ ਭੂਮਿਕਾ ਨਿਭਾਈ¢ ਜਿਸ ਦੀ ਬਦੌਲਤ ਬਲੇਸੀ ਇਕ ਚੈਂਪੀਅਨ ਵਾਂਗ ਖੇਡੀ ਹੈ | ਉਨ੍ਹਾਂ ਦੱਸਿਆ ਕਿ ਬਲੇਸੀ ਦੇ ਪਿਤਾ ਸਾਗਰ ਬਾਂਸਲ ਵੀ ਉਸ ਦੀ ਖੇਡ ਵਿਚ ਹਰ ਸੰਭਵ ਮਦਦ ਕਰ ਰਹੇ ਹਨ, ਜਿਸ ਦੀ ਬਦੌਲਤ ਬਲੈਸੀ ਨੇ ਅਜੇ ਆਪਣੀ ਸਫਲਤਾ ਦੀ ਪਹਿਲੀ ਪੌੜੀ ਸਰ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪ ਹਾਈ ਕਮਾਂਡ ਵਲੋਂ ਕੀਤੀਆਂ ਤਬਦੀਲੀਆਂ ਦਾ ਸਵਾਗਤ- ਪਰਮਜੀਤ ਸਿੰਘ ਕੋਟਫੱ... ਅਗਲੀ ਖ਼ਬਰ ਪੈਰਾਗੁਏ ਦੇ ਰਾਸ਼ਟਰਪਤੀ ਸੈਂਟਿਆਗੋ ਪੇਨਾ ਵਲੋਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨਾਲ ਮੁਲਾਕਾਤ <br/>
Ad Position 24