23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪੈਰਾਗੁਏ ਦੇ ਰਾਸ਼ਟਰਪਤੀ ਸੈਂਟਿਆਗੋ ਪੇਨਾ ਵਲੋਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 05-06-2025
ਬਰਨਾਲਾ, 4 ਜੂਨ (ਗੁਰਪ੍ਰੀਤ ਸਿੰਘ ਲਾਡੀ)-ਭਾਰਤ ਦੇ ਪ੍ਰਮੁੱਖ ਸਮੂਹਾਂ 'ਚੋਂ ਇਕ ਅਤੇ ਗਲੋਬਲ ਕੱਪੜਾ ਨਿਰਮਾਤਾ ਟਰਾਈਡੈਂਟ ਗਰੁੱਪ ਚੇਅਰਮੈਨ ਐਮਰਿਟਸ ਸ੍ਰੀ ਰਾਜਿੰਦਰ ਗੁਪਤਾ ਨਾਲ ਪੈਰਾਗਵੇ ਦੇ ਰਾਸ਼ਟਰਪਤੀ ਸ੍ਰੀ ਸੈਂਟਿਆਗੋ ਪੇਨਾ ਵਲੋਂ ਆਪਣੇ ਮੁੰਬਈ ਦੌਰੇ ਦੌਰਾਨ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਹ ਮੁਲਾਕਾਤ ਦੋਹਾਂ ਪਾਸਿਆਂ ਵਲੋਂ ਬਹੁਤ ਹੀ ਲਾਭਕਾਰੀ ਵਜੋਂ ਵਰਣਿਤ ਕੀਤੀ ਗਈ ਅਤੇ ਰਾਸ਼ਟਰਪਤੀ ਪੇਨਾ ਨੇ ਟਰਾਈਡੈਂਟ ਗਰੁੱਪ ਦੀ ਸਥਿਰਤਾ-ਕੇਂਦਰਤ ਉਤਪਾਦਨ ਪ੍ਰਣਾਲੀ ਅਤੇ ਗਲੋਬਲ ਨੈਤਿਕ ਉਦਯੋਗੀ ਮਿਆਰੀ ਯੋਗਦਾਨ ਦੀ ਖ਼ੂਬ ਪ੍ਰਸ਼ੰਸਾ ਕੀਤੀ | ਸ੍ਰੀ ਰਜਿੰਦਰ ਗੁਪਤਾ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਪੇਨਾ ਦੀ ਰੁਚੀ ਅਤੇ ਪੈਰਾਗਵੇ ਵਲੋਂ ਗਲੋਬਲ ਸਹਿਯੋਗ ਵੱਲ ਉਠਾਏ ਜਾ ਰਹੇ ਕਦਮਾਂ ਦਾ ਸਤਿਕਾਰ ਕਰਦੇ ਹਾਂ | ਟਰਾਈਡੈਂਟ ਗਰੁੱਪ ਨੇ ਹਮੇਸ਼ਾ ਸਥਿਰ ਅਤੇ ਵਿਸ਼ਵ ਪੱਧਰੀ ਇਕਾਈ ਬਣਨ ਦੀ ਦਿਸ਼ਾ ਵਿਚ ਕੰਮ ਕੀਤਾ ਹੈ | ਪੈਰਾਗਵੇ ਦੀ ਭੂਮਿਕਾ ਇਸ ਦਿਸ਼ਾ ਵਿਚ ਵਿਸ਼ੇਸ਼ ਤੌਰ 'ਤੇ ਆਕਰਸ਼ਕ ਹੈ | ਰਾਸ਼ਟਰਪਤੀ ਪੇਨਾ ਨੇ ਪੈਰਾਗਵੇ ਦੀਆਂ ਆਕਰਸ਼ਕ ਵਿਸ਼ੇਸ਼ਤਾਵਾਂ ਨੂੰ ਰੂਬਰੂ ਕੀਤਾ | ਜਿਵੇਂਕਿ ਘੱਟ ਲਾਗਤ ਵਾਲੀ ਸੌਖੀ ਉਤਪਾਦਨ ਪ੍ਰਣਾਲੀ, ਨਿਪੁੰਨ ਅਤੇ ਸਸਤਾ ਮਜ਼ਦੂਰੀ ਬਾਜ਼ਾਰ, ਅਤੇ ਕਾਫ਼ੀ ਪਰਯਾਪਤ ਉਦਯੋਗਿਕ ਜ਼ਮੀਨ | ਉਨ੍ਹਾਂ ਨੇ ਇਹ ਵੀ ਦਰਸਾਇਆ ਕਿ ਪੈਰਾਗਵੇ ਵਿਚ ਵਿਸ਼ਵ ਦੀਆਂ ਸਭ ਤੋਂ ਘੱਟ ਬਿਜਲੀ ਦਰਾਂ ਹਨ, ਜੋ ਕਿ ਇਸ ਦੇ ਹਾਈਡਰੋ ਪਾਵਰ ਸਰੋਤਾਂ ਕਾਰਨ ਸੰਭਵ ਹੋਇਆ ਹੈ | ਨਾਲ ਹੀ, ਇਹ ਦੇਸ਼ ਦੱਖਣੀ ਅਮਰੀਕਾ ਦੇ ਕੇਂਦਰੀ ਸਥਾਨ ਵਿਚ ਸਥਿਤ ਹੋਣ ਕਰ ਕੇ ਬ੍ਰਾਜ਼ੀਲ ਅਤੇ ਅਰਜਨਟੀਨਾ ਵਰਗੇ ਮੁੱਖ ਮਾਰਕੀਟਾਂ ਨੂੰ ਆਸਾਨ ਪਹੁੰਚ ਦਿੰਦਾ ਹੈ | ਮਰਕੋਸੁਰ ਵਪਾਰ ਗੱਠਜੋੜ ਦਾ ਮੈਂਬਰ ਹੋਣ ਕਰ ਕੇ, ਪੈਰਾਗਵੇ ਯੂਰਪ ਅਤੇ ਖੇਤਰੀ ਮਾਰਕੀਟਾਂ ਵਿਚ ਸ਼ੂਲਕ-ਮੁਕਤ ਪਹੁੰਚ ਦਿੰਦਾ ਹੈ | ਅਗਲੇ ਕੁੱਝ ਮਹੀਨਿਆਂ ਵਿਚ ਟਰਾਈਡੈਂਟ ਗਰੁੱਪ ਅਤੇ ਪੈਰਾਗਵੇ ਦੇ ਵਪਾਰਕ ਅਧਿਕਾਰੀਆਂ ਦਰਮਿਆਨ ਹੋਰ ਗੰਭੀਰ ਚਰਚਾਵਾਂ ਦੀ ਉਮੀਦ ਕੀਤੀ ਜਾ ਰਹੀ ਹੈ, ਜੋ ਭਵਿੱਖ ਵਿਚ ਅੰਤਰਰਾਸ਼ਟਰੀ ਨਿਵੇਸ਼ਾਂ ਦੇ ਨਵੇਂ ਰਾਹ ਖੋਲ੍ਹਣਗੀਆਂ |

Ad Position 22
No active advertisement
ਪਿਛਲੀ ਖ਼ਬਰ ਪਹਿਲੇ ਮਿੰਨੀ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ 'ਚ 10 ਸਾਲਾ ਬਲੇਸੀ ਚਮਕੀ, ਚਾਂਦੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਐਸ.ਜੀ.ਐਨ. ਸਕੂਲ ਦੀਵਾਨਾ ਦੇ ਪਿ੍ੰਸੀਪਲ ਮੱਖਣ ਸਿੰਘ ਦੀਵਾਨਾ ਦਾ ਸਨਮਾਨ <br/>
Ad Position 24