ਮਹਿਰਾਜ, 4 ਜੂਨ (ਸੁਖਪਾਲ ਮਹਿਰਾਜ)-ਲੋਕਲ ਗੁਰਦੁਆਰਾ ਸਾਹਿਬ ਫਲਾਈਆ ਵਾਲਾ ਮਹਿਰਾਜ ਦੇ ਪ੍ਰਬੰਧਕ ਜਗਰਾਜ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਨੂੰ ਮੁੱਖ ਰੱਖਦੇ ਹੋਏ ਪੰਥਕ ਅਕਾਲੀ ਲਹਿਰ ਵੱਲੋਂ ਵਿੱਢੀ ਹੋਈ ਪ੍ਰਚਾਰ ਮੁਹਿੰਮ ਦੇ ਤਹਿਤ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਆਪਣੇ ਜਥੇ ਸਮੇਤ 7 ਜੂਨ ਪੰਜਾਬ ਦੇ ਸਭ ਤੋਂ ਵੱਡੇ ਅਤੇ ਇਤਿਹਾਸਕ ਨਗਰ ਮਹਿਰਾਜ ਦੇ ਗੁਰਦੁਆਰਾ ਸਾਹਿਬ ਫਲਾਹੀਆਂ ਵਾਲਾ ਪੱਤੀ ਸੋਲ ਵਿਖੇ ਬਾਅਦ ਦੁਪਹਿਰ 3.30 ਵਜੇ ਪਹੁੰਚ ਰਹੇ ਹਨ |