23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬਠਿੰਡਾ 'ਚ ਕਾਰ ਚੋਰ ਗਰੋਹ ਸਰਗਰਮ, ਮਾਡਲ ਟਾਊਨ 'ਚ ਘਰ ਦੇ ਬਾਹਰੋਂ ਇਨੋਵਾ ਕਾਰ ਚੋਰੀ

Ad Position 21
No active advertisement
ਅਜੀਤ ਡੈਸਕ 05-06-2025
ਬਠਿੰਡਾ, 4 ਜੂਨ (ਵੀਰਪਾਲ ਸਿੰਘ)-ਬਠਿੰਡਾ ਵਿਚ ਕਾਰ ਚੋਰਾਂ ਦੇ ਹੌਂਸਲੇ ਇੰਨ੍ਹੇ ਬੁਲੰਦ ਹੋ ਚੁੱਕੇ ਹਨ ਕਿ ਬਠਿੰਡਾ ਵਿਚ ਕਾਰਾਂ ਚੋਰੀ ਕਰਨ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ | 2 ਜੂਨ ਦੀ ਰਾਤ ਨੂੰ ਚੋਰਾਂ ਵਲੋਂ ਇਨੋਵਾ ਕਾਰ ਚੋਰੀ ਕੀਤੇ ਜਾਣ ਦੀ ਖ਼ਬਰ ਹੇ | ਪੁਲਿਸ ਵਲੋਂ ਦੋ ਨਾਮਾਲੂਮਾਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ | ਇਸ ਮਾਮਲੇ ਦੀ ਪੜ੍ਹਤਾਲ ਕਰ ਰਹੇ ਅਧਿਕਾਰੀ ਕੌਰ ਸਿੰਘ ਨੇ ਦੱਸਿਆ ਕਿ ਜੈਸਭਾਈ ਪੁੱਤਰ ਪ੍ਰਸ਼ੋਤਮ ਭਾਈ ਭਿਵਾਨੀ ਵਾਸੀ ਮਾਡਲ ਟਾਊਨ, ਫੇਸ-3, ਬਠਿੰਡਾ ਨੇ ਥਾਣਾ ਸਿਵਲ ਲਾਇਨ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ 2 ਜੂਨ 2025 ਦੀ ਰਾਤ ਨੂੰ ਅਸੀਂ ਆਪਣੀ ਇਨੋਵਾ ਕਾਰ ਨੰਬਰ ਜੀ. ਜੇ. 01 ਕੇ. ਪੀ. 0072 ਜੋ ਆਪਣੇ ਘਰ ਦੇ ਬਾਹਰ ਖੜੀ ਕੀਤੀ ਸੀ, 3 ਜੂਨ ਦੀ ਸਵੇਰ ਹੁੰਦਿਆਂ ਸਾਡੀ ਇਨੋਵਾ ਕਾਰ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ | ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਦੋ ਨਾਮਾਲੂਮ ਵਿਅਕਤੀ 'ਤੇ ਮੁਕੱਦਮਾ ਦਰਜ ਕਰ ਲਿਆ ਹੈ | ਦੱਸਣਯੋਗ ਹੈ ਕਿ ਬੀਤੀ ਕੱਲ੍ਹ ਵੀ ਚੋਰਾਂ ਵਲੋਂ ਬਠਿੰਡਾ 'ਚੋਂ ਇਕ ਕਾਰ ਚੋਰੀ ਕੀਤੀ ਗਈ ਸੀ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਮਹਿਰਾਜ ਆਉਣਗੇ 7 ਨੂੰ ਅਗਲੀ ਖ਼ਬਰ ਮੁਲਾਕਾਤ ਕਰਨ ਆਈ ਹਵਾਲਾਤੀ ਦੀ ਪਤਨੀ ਪਾਸੋਂ ਨਸ਼ੀਲਾ ਪਾਊਡਰ, ਤੰਬਾਕੂ, ਨਸ਼ੇ ਦੇ ਕੈਪਸੂਲ ਬਰਾਮਦ
Ad Position 24