ਰਾਮਾਂ ਮੰਡੀ, 4 ਜੂਨ (ਤਰਸੇਮ ਸਿੰਗਲਾ)- ਬੀਤੀ ਦੇਰ ਸ਼ਾਮ ਰਾਮਾਂ ਥਾਣੇ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਬੰਸ ਸਿੰਘ ਵਲੋਂ ਪੁਲਿਸ ਪਾਰਟੀ ਨਾਲ ਰਾਮਾਂ ਪਿੰਡ ਤੋਂ ਫੁਲੋਖਾਰੀ ਪਿੰਡ ਨੂੰ ਜਾਂਦੀ ਰੋਡ 'ਤੇ ਸਥਿਤ ਪ੍ਰੀਤ ਢਾਬੇ ਦੇ ਨਾਲ ਬਣੀ ਦੋ ਮੰਜ਼ਿਲਾਂ ਇਮਾਰਤ ਵਿਚ ਛਾਪਾਮਾਰੀ ਕੀਤੀ ਗਈ¢ ਛਾਪਾਮਾਰੀ ਦੌਰਾਨ ਗ਼ੈਰ-ਕਾਨੂੰਨੀ ਤੌਰ 'ਤੇ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ਾਂ ਹੇਠ 4 ਵਿਅਕਤੀਆਂ ਨੂੰ ਮੌਕੇ 'ਤੇ ਗਿ੍ਫ਼ਤਾਰ ਕੀਤਾ ਗਿਆ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰੀ ਮਿਲੀ ਸੀ ਕਿ ਪ੍ਰੀਤ ਢਾਬੇ ਦਾ ਮਾਲਕ ਬਲਜੀਤ ਸਿੰਘ ਵਾਸੀ ਤਲਵੰਡੀ ਸਾਬੋ ਸਮੇਤ ਜਗਤਾਰ ਸਿੰਘ ਵਾਸੀ ਬਹਿਮਣ ਦਿਵਾਨਾ ਜ਼ਿਲ੍ਹਾ ਬਠਿੰਡਾ ਢਾਬੇ ਦੇ ਨਾਲ ਬਣੀ ਹੋਈ ਦੋ ਮੰਜ਼ਲੀ ਇਮਾਰਤ ਵਿਚ ਬਾਹਰੇ ਔਰਤਾਂ ਮੰਗਵਾ ਕੇ ਜਿਸਮ ਫ਼ਰੋਸ਼ੀ ਦਾ ਧੰਦਾ ਕਰਾਉਂਦੇ ਹਨ ਅਤੇ ਇਸ ਧੰਦੇ ਲਈ ਦੋ ਮਹਿਲਾਵਾਂ ਨੂੰ ਪੱਕੇ ਤÏਰ ਪਰ ਰੱਖਿਆ ਹੋਇਆ ਹੈ¢ ਇਹ ਬਾਹਰੋਂ ਗਾਹਕ ਅਤੇ ਹੋਰ ਔਰਤਾਂ ਨੂੰ ਬੁਲਾਕੇ ਪੈਸੇ ਲੈ ਕੇ ਜਿਸਮ ਫ਼ਰੋਸ਼ੀ ਦਾ ਧੰਦਾ ਕਰਾਉਂਦੇ ਹਨ, ਜਿਸ ਦਾ ਲੋਕਾ ਪਰ ਮਾੜਾ ਪ੍ਰਭਾਵ ਪੈਂਦਾ ਹੈ¢ ਪੁਲਿਸ ਵਲੋਂ ਮੁਖ਼ਬਰੀ ਦੇ ਅਧਾਰ 'ਤੇ ਉਕਤ ਬਲਜੀਤ ਸਿੰਘ, ਜਗਤਾਰ ਸਿੰਘ ਅਤੇ ਦੋ ਮਹਿਲਾਵਾਂ ਵਿਰੁੱਧ ਰਾਮਾਂ ਥਾਣੇ ਵਿਚ ਮਾਮਲਾ ਦਰਜ ਕਰਕੇ ਬੀਤੀ ਦੇਰ ਸ਼ਾਮ ਮਾਮਲਾ ਉਕਤ ਦੋ ਮੰਜ਼ਿਲਾਂ ਇਮਾਰਤ ਵਿਚ ਛਾਪਾਮਾਰੀ ਕਰਕੇ ਬਲਜੀਤ ਸਿੰਘ, ਜਗਤਾਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਜਦੋਂਕਿ ਮਹਿਲਾਵਾਂ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ¢ ਤਫ਼ਤੀਸ਼ ਦੌਰਾਨ ਦੋ ਹੋਰ ਵਿਅਕਤੀਆਂ ਇਸ਼ਵਰ ਅਤੇ ਵਰਿੰਦਰ ਸਿੰਘ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ¢ ਮਾਮਲੇ ਦੀ ਜਾਂਚ ਥਾਣਾ ਮੁਖੀ ਖ਼ੁਦ ਕਰ ਰਹੇ ਹਨ¢
ਦੇਹ ਵਪਾਰ ਦੇ ਅੱਡੇ 'ਤੇ ਪੁਲਿਸ ਵਲੋਂ ਛਾਪੇਮਾਰੀ
ਅਜੀਤ ਡੈਸਕ
05-06-2025