23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਫੁੱਲੋਖਾਰੀ-ਕਣਕਵਾਲ ਸੜਕ ਦਾ ਨਿਰਮਾਣ ਕਾਰਜ ਸ਼ੁਰੂ

Ad Position 21
No active advertisement
ਅਜੀਤ ਡੈਸਕ 05-06-2025
ਰਾਮਾਂ ਮੰਡੀ, 4 ਜੂਨ (ਤਰਸੇਮ ਸਿੰਗਲਾ/ਗੁਰਪ੍ਰੀਤ ਸਿੰਘ ਅਰੋੜਾ)- ਪੇਂਡੂ ਖੇਤਰਾਂ ਦੇ ਆਧਾਰ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਵਿਚ ਵਾਧਾ ਕਰਨ ਲਈ ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਿਡ (ਐਚ.ਐਮ. ਈ.ਐਲ.) ਲਗਾਤਾਰ ਯਤਨਸ਼ੀਲ ਹੈ¢ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ, ਐਚ.ਐਮ.ਈ.ਐਲ. ਨੇ ਐਨ.ਐਚ.-254 ਤੋਂ ਕਾਲਾਂਵਾਲੀ ਤੱਕ ਐਚ.ਪੀ.ਸੀ.ਐਲ. ਐਲ.ਪੀ.ਜੀ. ਬੌਟਲਿੰਗ ਪਲਾਂਟ ਦੇ ਨੇੜੇ ਰਾਮਾਂ ਪਿੰਡ ਤੋਂ ਲੈ ਕੇ ਫੁੱਲੋਖਾਰੀ ਅਤੇ ਕਣਕਵਾਲ ਤੱਕ 6.8 ਕਿੱਲੋਮੀਟਰ ਲੰਮੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰ ਦਿੱਤੀ ਹੈ¢ ਇਹ ਸੜਕ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵਲੋਂ ਬਣਾਈ ਜਾ ਰਹੀ ਹੈ, ਜਿਸ ਵਿਚ ਐਚ.ਐਮ.ਈ.ਐਲ. ਦੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ ਹੈ¢ ਇਹ ਯੋਜਨਾ ਨਾ ਸਿਰਫ਼ ਰਾਮਾਂ, ਕਣਕਵਾਲ ਅਤੇ ਫੁੱਲੋਖਾਰੀ ਦੇ ਨਿਵਾਸੀਆਂ ਨੂੰ ਲਾਭ ਦਵੇਗੀ, ਸਗੋਂ ਗਿਆਨਾ, ਦੇਸੂ, ਮਲਕਾਣਾ ਅਤੇ ਕਾਲਾਂਵਾਲੀ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਆਵਾਜਾਈ ਵਿਚ ਵਧੀਆ ਸੁਵਿਧਾ ਪ੍ਰਦਾਨ ਕਰੇਗੀ¢ ਲੋਕ ਨਿਰਮਾਣ ਵਿਭਾਗ ਦੇ ਐਕਸੀਈਐਨ ਓਮਕਾਰ ਸਿੰਘ ਨੇ ਦੱਸਿਆ ਕਿ ਸੜਕ ਦਾ ਕੰਮ ਜਲਦ ਹੀ ਪੂਰਾ ਕਰ ਲਿਆ ਜਾਵੇਗਾ¢ ਵਿਭਾਗ ਦੇ ਐਸ.ਡੀ.ਓ. ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੇ ਇਲਾਵਾ ਨੌਰੰਗ ਚÏਕ ਤੋਂ ਲੈ ਕੇ ਹਰਿਆਣਾ-ਪੰਜਾਬ ਸਰਹੱਦ ਤੱਕ ਦੀ ਲਗਭਗ 0.7 ਕਿੱਲੋਮੀਟਰ ਲੰਮੀ ਸੜਕ ਦੀ ਮੁਰੰਮਤ ਵੀ ਕੀਤੀ ਜਾ ਰਹੀ ਹੈ¢ ਇਸ ਸੜਕ ਦੀ ਚÏੜਾਈ 18 ਫੁੱਟ ਤੋਂ ਵਧਾ ਕੇ 23 ਫੁੱਟ ਕੀਤੀ ਜਾ ਰਹੀ ਹੈ, ਜਿਸ ਨਾਲ ਹਰਿਆਣਾ ਤੋਂ ਪੰਜਾਬ ਵਿਚ ਦਾਖ਼ਲ ਹੋਣ ਵਾਲੇ ਵਾਹਨਾਂ ਨੂੰ ਸੁਚੱਜੀ ਆਵਾਜਾਈ ਮਿਲੇਗੀ ਅਤੇ ਟ੍ਰੈਫਿਕ ਜਾਮ ਤੋਂ ਛੁਟਕਾਰਾ ਮਿਲੇਗਾ¢ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਾਇਓ ਈਥਨੋਲ ਪਲਾਂਟ ਵੱਲ ਜਾਣ ਵਾਲੀ ਸੜਕ ਦੇ 2.91 ਕਿੱਲੋਮੀਟਰ ਹਿੱਸੇ ਦਾ ਨਿਰਮਾਣ ਵੀ ਕੀਤਾ ਜਾਵੇਗਾ¢ ਇਹ ਸਾਰੀਆਂ ਸੜਕਾਂ ਤਿਆਰ ਹੋਣ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਆਲੇ-ਦੁਆਲੇ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਵਿਚ ਬਹੁਤ ਆਸਾਨੀ ਹੋਵੇਗੀ¢ ਪਿੰਡ ਕਣਕਵਾਲ ਦੇ ਸਰਪੰਚ ਜਸਵਿੰਦਰ ਸਿੰਘ ਅਤੇ ਪਿੰਡ ਫੁੱਲੋਖਾਰੀ ਦੀ ਸਰਪੰਚ ਸੁਖਦੀਪ ਕÏਰ ਨੇ ਸੜਕ ਦੇ ਨਿਰਮਾਣ ਲਈ ਰਿਫਾਇਨਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਫੀ ਸਮੇਂ ਤੋਂ ਸੜਕ ਦੀ ਖ਼ਸਤਾ-ਹਾਲ ਹਾਲਤ ਕਾਰਨ ਲੋਕਾਂ ਖ਼ਾਸਕਰ ਸਕੂਲੀ ਬੱਚਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ¢
Ad Position 22
No active advertisement
ਪਿਛਲੀ ਖ਼ਬਰ ਸਮੂਹ ਭਜਨ ਮੰਡਲੀਆਂ ਵਲੋਂ ਮਿਲ ਕੇ ਕੱਢੀ ਜਾਵੇਗੀ ਮਾਤਾ ਰਾਣੀ ਦੇ ਝੰਡਿਆਂ ਦੀ ਸ਼ੋਭਾ ਯਾਤਰਾ ਅਗਲੀ ਖ਼ਬਰ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੇ ਪ੍ਰਕਾਸ਼
Ad Position 24