ਰਾਮਪੁਰਾ ਫੂਲ, 4 ਜੂਨ (ਹੇਮੰਤ ਕੁਮਾਰ ਸ਼ਰਮਾ)- ਮਾਤਾ ਰਾਣੀ ਦੇ ਸਾਲਾਨਾ ਝੰਡਿਆਂ ਦੀ ਸ਼ੋਭਾ ਯਾਤਰਾ ਨੂੰ ਲੈ ਕੇ ਸ਼ਹਿਰ ਦੀਆਂ ਸਮੂਹ ਭਜਨ ਮੰਡਲੀਆਂ ਵਲੋਂ ਏਕਤਾ ਦਾ ਸਬੂਤ ਦਿੰਦਿਆਂ ਸ਼ਹਿਰ ਦੀਆਂ ਦੋਵੇਂ ਸੰਸਥਾਵਾਂ ਮਾਂ ਭਗਵਤੀ ਸੰਤ ਸੰਮੇਲਨ ਅਤੇ ਮਾਂ ਭਗਵਤੀ ਸ਼ੋਭਾ ਯਾਤਰਾ ਮੰਡਲ ਦੀ ਅਗਵਾਈ ਹੇਠ ਮਾਤਾ ਰਾਣੀ ਦੇ ਝੰਡਿਆਂ ਦੀ ਸ਼ੋਭਾ ਯਾਤਰਾ ਕੱਢਣ ਤੇ ਸਹਿਮਤੀ ਪ੍ਰਗਟ ਕੀਤੀ ਗਈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਸ਼ੋਕ ਕੁਮਾਰ ਬੱਗਾ ਤੇ ਜਸਕਰਨ ਬਾਂਸਲ (ਜੱਸੀ ਬਾਬਾ) ਨੇ ਦੱਸਿਆ ਕਿ ਮਾਂ ਭਗਵਤੀ ਸੰਤ ਸੰਮੇਲਨ ਅਤੇ ਮਾਂ ਭਗਵਤੀ ਸ਼ੋਭਾ ਯਾਤਰਾ ਮੰਡਲ ਦੀ ਮੀਟਿੰਗ ਸਥਾਨਕ ਪੰਚਾਇਤੀ ਧਰਮਸ਼ਾਲਾ ਦੇ ਦਫ਼ਤਰ ਵਿਖੇ ਕੀਤੀ ਗਈ ਜਿਸ ਵਿਚ ਮਾਤਾ ਰਾਣੀ ਦੇ ਝੰਡਿਆਂ ਦੀ ਸ਼ੋਭਾ ਯਾਤਰਾ ਭਜਨ ਮੰਡਲੀਆਂ ਵਲੋਂ ਇਕੱਠਿਆਂ ਕੱਢਣ 'ਤੇ ਸਹਿਮਤੀ ਪ੍ਰਗਟਾਈ ਗਈ¢ ਇਸ ਮੌਕੇ ਸਰਬ-ਸੰਮਤੀ ਨਾਲ ਮਾਤਾ ਰਾਣੀ ਦੇ ਝੰਡਿਆਂ ਦੀ ਸ਼ੋਭਾ ਯਾਤਰਾ ਦੀ ਜ਼ਿੰਮੇਵਾਰੀ ਗਉ ਸੇਵਾ ਜਾਗਰਣ ਮੰਡਲ (ਅਨਾਥ ਗਉ ਆਸ਼ਰਮ) ਨੂੰ ਸੌਂਪੀ ਗਈ¢ ਇਸ ਮੀਟਿੰਗ ਦੌਰਾਨ ਬਾਕੀ ਦੇ ਪ੍ਰਬੰਧਾਂ ਜਿਵੇਂ ਕਿ ਸ਼ਹਿਰ ਦਾ ਰੂਟ ਪਲਾਨ ਤਿਆਰ ਕਰਨਾ, ਫਲੈਕਸਾ ਤੇ ਸਵਾਗਤੀ ਗੇਟ ਸਮੇਤ ਭੰਡਾਰਿਆਂ ਦਾ ਪ੍ਰਬੰਧ ਵੇਖਣ ਲਈ ਜਲਦ ਹੀ ਇਕ ਸਾਂਝੀ ਮੀਟਿੰਗ ਕਰਨ 'ਤੇ ਵਿਚਾਰ ਕੀਤਾ ਗਿਆ¢ ਇਸ ਮੌਕੇ ਯੁਗੇਸ਼ ਗਰਗ, ਜਗਦੀਸ਼ ਰਾਏ ਗਰਗ, ਰਾਜੇਸ਼ ਗੋਇਲ ਲਵਲੀ, ਰਜਨੀਸ਼ ਕਰਕਰਾ, ਪ੍ਰਵੀਨ ਕੁਮਾਰ ਹੈਪੀ, ਅਸ਼ੋਕ ਮਿੱਤਲ ਤੇ ਦੀਪਕ ਮਤਵਾਲਾ, ਸ਼ਾਂਤ ਗੋਇਲ, ਮਨੀਸ਼ ਮੋਨੂੰ, ਰਜਿੰਦਰ ਮਿੱਤਲ, ਹਨੀ ਗਰਗ, ਵਰੁਣ ਗਰਗ, ਰਮੇਸ਼ ਮੇਸ਼ੀ, ਪ੍ਰਵੀਨ ਗਰਗ ਸੋਨੂੰ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ¢