ਹਰਵਿੰਦਰ ਸਿੰਘ ਸੇਖੋਂ ਬਣੇ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਪ੍ਰਧਾਨ
ਅਜੀਤ ਡੈਸਕ
05-06-2025
ਦੱਸਣਯੋਗ ਹੈ ਕਿ ਬਠਿੰਡਾ ਵਿਚ ਜਥੇਬੰਦੀ 26ਵੇਂ ਡੈਲੀਗੇਟ ਇਜਲਾਸ ਵਿਚ ਸੂਬਾ ਕਮੇਟੀ ਦੀ ਚੋਣ ਕੀਤੀ ਗਈ ਸੀ, ਜਿਸ ਵਿਚ ਹਰਵਿੰਦਰ ਸਿੰਘ ਸੇਖੋਂ ਦੇ ਸਮਾਜ ਭਲਾਈ ਕੰਮਾਂ ਅਤੇ ਬਿਜਲੀ ਮੁਲਾਜ਼ਮਾਂ ਦੇ ਹੱਕਾਂ ਲਈ ਇਮਾਨਦਾਰੀ ਨਾਲ ਸੇਵਾ ਨਿਭਾਉਣ ਦੇ ਬਦਲੇ ਸੂਬੇ ਦੇ ਸਮੂਹ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਅਹੁਦੇਦਾਰਾਂ ਵਲੋਂ ਸੇਖੋਂ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦੇ ਕੇ ਮਾਨ ਬਖਸ਼ਿਆ ਗਿਆ ਹੈ | ਇਹ ਮਾਣ ਮਿਲਣ 'ਤੇ ਸੇਖੋਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ | ਇਸ ਮਾਣ ਮਿਲਣ 'ਤੇ ਸੇਖੋਂ ਨੇ ਕਿਹਾ ਕਿ ਜਥੇਬੰਦੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ | ਮੈਨੇਜਮੈਂਟ, ਮਹਿਕਮੇ ਅਤੇ ਸਮਾਜ ਦੇ ਹੱਕਾਂ ਲਈ ਰਾਖੀ ਲਈ ਹਮੇਸ਼ਾ ਸੰਘਰਸ਼ ਕਰਦਾ ਰਹਾਂਗਾ |