23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਬਾਰੇ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 05-06-2025
ਸੰਗਤ ਮੰਡੀ, 4 ਜੂਨ (ਸੁਖਤੇਜ ਧਾਲੀਵਾਲ)- ਸਿਹਤ ਵਿਭਾਗ ਵਲੋਂ ਬਲੱਡ ਪੈ੍ਰਸ਼ਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮਾਹ ਮਨਾਇਆ ਜਾ ਰਿਹਾ ਹੈ ¢ ਸੰਗਤ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਪਾਮਿਲ ਬਾਂਸਲ ਦੀ ਅਗਵਾਈ ਹੇਠ ਬਣੀ ਟੀਮ ਵਲੋਂ ਏ.ਆਈ ਵੈਟਰਨਰੀ ਕਾਲਜ ਜੈ ਸਿੰਘ ਵਾਲਾ ਵਿਖੇ ਕਵਿਜ ਅਤੇ ਲੈਕਚਰ ਕਰਵਾਇਆ ਗਿਆ¢ ਜਿਸ ਵਿਚ ਏਮਜ਼ ਬਠਿੰਡਾ ਦੀ ਮੈਡੀਕਲ ਟੀਮ ਵਲੋਂ ਸੰਚਾਲਨ ਕੀਤਾ ਗਿਆ ¢ ਇਸ ਮੌਕੇ ਡਾ.ਸੰਜੀਵ ਕੁਮਾਰ ਨੇ ਕਿਹਾ ਕਿ ਵਿਸ਼ਵ ਹਾਇਪਰਟੈਂਸ਼ਨ ਦਿਵਸ ਹਰ ਸਾਲ 17 ਮਈ ਤੋਂ ਲੈ ਕੇ 17 ਜੂਨ ਤੱਕ ਮਨਾਇਆ ਜਾਂਦਾ ਹੈ¢ ਹਾਈਪਰਟੈਂਸ਼ਨ (ਉੱਚ-ਰਕਤ ਚਾਪ) ਦੀ ਬਿਮਾਰੀ ਹੈ ਜੋ ਸਾਡੇ ਦੇਸ਼ ਵਿਚ ਬੜੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ ਅਤੇ ਛੋਟੀ ਉਮਰ ਦੇ ਵਿਅਕਤੀ ਹਾਈਪਰਟੈਂਸ਼ਨ ਦੇ ਸ਼ਿਕਾਰ ਹੋ ਰਹੇ ਹਨ¢ ਡਾ ਆਰਤੀ ਯਾਦਵ ਨੇ ਕਿਹਾ ਕਿ ਇੰਡੀਅਨ ਕਾਊਾਸਲ ਆਫ਼ ਮੈਡੀਕਲ ਰਿਸਰਚ ਦੇ ਅੰਕੜਿਆਂ ਅਨੁਸਾਰ ਸਾਡੇ ਦੇਸ਼ ਵਿਚ 20 ਕਰੋੜ ਲੋਕ ਹਾਈਪਰਟੈਂਸ਼ਨ ਤੋਂ ਪੀੜਤ ਹਨ ¢ ਡਾ ਅੰਜਲੀ ਨੇ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ | ਸਾਹਿਲ ਪੁਰੀ ਨੇ ਕਿਹਾ ਕਿ ਹਾਈਪਰਟੈਂਸ਼ਨ ਤੋਂ ਪੀੜਤ ਵਿਅਕਤੀ ਦਵਾਈ ਦੇ ਨਾਲ ਨਾਲ ਪੌਸ਼ਟਿਕ ਖ਼ੁਰਾਕ, ਸਵੇਰ ਦੀ ਸੈਰ ਅਤੇ ਯੋਗਾ ਕਰਨਾ ਵੀ ਯਕੀਨੀ ਬਣਾਉਣ¢
Ad Position 22
No active advertisement
ਪਿਛਲੀ ਖ਼ਬਰ ਪੰਜਾਬ ਬਣ ਗਿਆ ਪੁਲਿਸ ਸਟੇਟ, ਸਰਕਾਰ ਬਣਨ 'ਤੇ ਪੁਲਿਸ ਦੇ ਕਾਨੂੰਨ 'ਚ ਕਰਾਂਗੇ ਬਦਲਾਅ - ਰਾਜਾ ਵੜਿੰਗ ਅਗਲੀ ਖ਼ਬਰ 'ਆਪ' ਵਲੋਂ ਚੇਅਰਮੈਨ ਇੰਦਰਜੀਤ ਮਾਨ ਮਾਲਵਾ ਪੱਛਮੀ ਦੇ ਸੂਬਾ ਸੈਕਟਰੀ ਨਿਯੁਕਤ
Ad Position 24