23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪੱਕਾ ਧਰਨਾ ਅੱਜ 17ਵੇਂ ਦਿਨ ਪੁਲਿਸ ਫੋਰਸ ਨੇ ਸਖ਼ਤੀ ਨਾਲ ਚੁਕਵਾਇਆ

Ad Position 21
No active advertisement
ਅਜੀਤ ਡੈਸਕ 05-06-2025
ਰਾਮਾਂ ਮੰਡੀ, 4 ਜੂਨ (ਤਰਸੇਮ ਸਿੰਗਲਾ)- ਪਿੰਡ ਕਮਾਲੂ ਅਤੇ ਬਾਘਾ ਰੋਡ ਦੇ ਵਿਚਕਾਰ ਸਥਿਤ ਜੈਨੀਸਿਸ ਪਾਇਰੋਟੈਕ ਪ੍ਰਾਈਵੇਟ ਲਿਮਟਿਡ ਟਾਇਰਾਂ ਵਾਲੀ ਫ਼ੈਕਟਰੀ 'ਚੋਂ ਨਿਕਲਦੇ ਕਾਲੇ ਧੰੂਏਾ ਤੋਂ ਪ੍ਰੇਸ਼ਾਨ ਪਿੰਡ ਕਮਾਲੂ ਦੇ ਲੋਕਾਂ ਵਲੋਂ ਮੌਜੂਦਾ ਅਤੇ ਸਾਬਕਾ ਪੰਚਾਇਤ ਦੀ ਅਗਵਾਈ ਹੇਠ ਪਿਛਲੇ 17 ਦਿਨ ਤੋਂ ਫ਼ੈਕਟਰੀ ਦੇ ਗੇਟ ਅੱਗੇ ਲਗਾਤਾਰ ਲਾਇਆ ਗਿਆ ਪੱਕਾ ਧਰਨਾ ਅੱਜ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ 'ਤੇ ਕਾਰਵਾਈ ਕਰਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਰਾਮਾਂ ਥਾਣਾ ਮੁਖੀ ਇੰਸਪੈਕਟਰ ਹਰਬੰਸ ਸਿੰਘ ਅਤੇ ਰਿਫਾਇਨਰੀ ਪੁਲਿਸ ਚੌਕੀ ਇੰਚਾਰਜ ਰਵਨੀਤ ਸਿੰਘ ਨੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਨਾਲ ਪਹੁੰਚ ਕੇ ਧਰਨਾ ਖ਼ਤਮ ਕਰਾਉਣ ਲਈ ਧਰਨਾਕਾਰੀਆਂ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਦੇ ਸਾਰੇ ਤੰਬੂ, ਕੂਲਰ ਅਤੇ ਪਾਣੀ ਵਾਲੀ ਟੈਂਕੀ ਸਮੇਤ ਸਾਰਾ ਸਮਾਨ ਵੀ ਕਬਜ਼ੇ ਵਿਚ ਲੈ ਲਿਆ¢ ਪੁਲਿਸ ਵਲੋਂ ਫ਼ੈਕਟਰੀ ਅੰਦਰ 17 ਦਿਨ ਤੋਂ ਫਸੇ ਟਰੱਕ ਵੀ ਬਾਹਰ ਕਢਵਾਏ ਗਏ¢ ਪੁਲਿਸ ਵਲੋਂ ਗਿ੍ਫ਼ਤਾਰੀ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਧਰਨਾ ਚੁੱਕਣ ਲਈ ਪੰਜ ਮਿੰਟ ਦਾ ਸਮਾਂ ਦਿੱਤਾ ਗਿਆ ਸੀ, ਪਰ ਉਹ ਟੱਸ ਤੋਂ ਮੱਸ ਨਹੀਂ ਹੋਏ¢ ਗਿ੍ਫ਼ਤਾਰੀ ਤੋਂ ਬਾਅਦ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਫ਼ੈਕਟਰੀ ਮਾਲਕ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਆਪਣੀਆਂ ਗਿ੍ਫ਼ਤਾਰੀਆਂ ਨੂੰ ਪੁਲਿਸ ਦੀ ਧੱਕੇਸ਼ਾਹੀ ਦੱਸਿਆ¢ ਉਨ੍ਹਾਂ ਕਿਹਾ ਕਿ ਫ਼ੈਕਟਰੀ ਦੇ ਜ਼ਹਿਰੀਲੇ ਧੂੰਏਾ ਅਤੇ ਗੰਦੀ ਮੁਸ਼ਕ ਕਾਰਨ ਉਨ੍ਹਾਂ ਦਾ ਘਰਾਂ ਵਿਚ ਦਮ ਘੁੱਟ ਰਿਹਾ ਸੀ, ਪ੍ਰਸ਼ਾਸਨ ਅਤੇ ਸਰਕਾਰ ਨੂੰ ਦਰਖਾਸਤਾਂ ਭੇਜਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਤਾਂ ਦੂਰ, ਸੁਣਵਾਈ ਤੱਕ ਨਹੀਂ ਕੀਤੀ ਗਈ¢ ਜਿਸ ਤੋਂ ਬਾਅਦ ਆਪਣੀਆਂ ਉਕਤ ਮੁਸ਼ਕਿਲਾਂ ਦੇ ਹੱਲ ਲਈ ਧਰਨਾ ਲਾਉਣਾ ਉਨ੍ਹਾਂ ਦਾ ਸੰਵਿਧਾਨਕ ਹੱਕ ਬਣਦਾ ਹੈ, ਧਰਨਾ 17 ਦਿਨ ਚੱਲਣ ਦਾ ਕਾਰਨ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰੀ ਨੁਮਾਇੰਦਾ ਧਰਨਾ ਲੱਗਣ ਦਾ ਕਾਰਨ ਤੱਕ ਨਹੀਂ ਪੁੱਛਣ ਆਇਆ¢ ਉਨ੍ਹਾਂ ਕਿਹਾ ਕਿ ਇਹ ਸਾਡਾ ਭਾਰਤ ਦੇਸ਼ ਹੈ, ਜਿਥੇ ਇੰਨਸਾਫ ਦੇਣ ਦੀ ਬਜਾਏ ਇੰਨਸਾਫ ਮੰਗਨ ਵਾਲਿਆਂ ਨੂੰ ਹੀ ਜੇਲ੍ਹ ਭੇਜਿਆ ਜਾਂਦਾ ਹੈ¢ ਫ਼ੈਕਟਰੀ ਮਾਲਕ ਨੇ ਪ੍ਰਸ਼ਾਸਨ ਦੀ ਕਾਰਵਾਈ 'ਤੇ ਤਸੱਲੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਧਰਨੇ ਨਾਲ ਉਸ ਦੀ ਫ਼ੈਕਟਰੀ ਬੰਦ ਹੋਣ ਨਾਲ ਉਸ ਨੰੂ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ¢
Ad Position 22
No active advertisement
ਪਿਛਲੀ ਖ਼ਬਰ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 7 ਹਜ਼ਾਰ ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ- ਡਿਪਟੀ ਕਮਿਸ... ਅਗਲੀ ਖ਼ਬਰ ਭਾਰਤ ਮਾਲਾ ਸੜਕ ਦੇ ਪੁਲ ਨੂੰ ਚੌੜਾ ਤੇ ਉੱਚਾ ਕਰਨ ਦੀ ਮੰਗ
Ad Position 24