23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

-ਮਾਮਲਾ ਸ਼ਿਕਾਇਤਕਰਤਾ ਦੀ ਕੁੱਟਮਾਰ ਦਾ-ਪੀੜਤ ਨੇ ਡੀ.ਆਈ.ਜੀ. ਬਠਿੰਡਾ ਰੇਂਜ ਅਤੇ ਐਸ.ਐਸ.ਪੀ. ਬਠਿੰਡਾ ਨੂੰ ਦਿੱਤੀ ਦਰਖਾਸਤ

Ad Position 21
No active advertisement
ਅਜੀਤ ਡੈਸਕ 05-06-2025

ਬਠਿੰਡਾ, 4 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪਿੰਡ ਭਾਈ ਬਖਤੌਰ ਦੇ ਇਕ ਨਸ਼ਾ ਵਿਰੋਧੀ ਕਮੇਟੀ ਮੈਂਬਰ ਨੂੰ ਧਮਕਾਉਣ ਵਾਲਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਕਿ ਹੁਣ ਚਾਰ ਦਿਨ ਪਹਿਲਾਂ ਵਰਧਮਾਨ ਚੌਕੀ ਵਿਚ ਸ਼ਿਕਾਇਤ ਦੇਣ ਗਏ ਵਿਅਕਤੀ ਦੀ ਕੁੱਟਮਾਰ ਕਰਨ ਦਾ ਮਾਮਲਾ ਵੀ ਤੁਲ ਫੜਨ ਲੱਗਿਆ। ਕੁੱਟਮਾਰ ਦੇ ਸ਼ਿਕਾਰ ਵਿਅਕਤੀ ਨੇ ਡੀ.ਆਈ.ਜੀ. ਬਠਿੰਡਾ ਰੇਂਜ ਅਤੇ ਐਸ.ਐਸ.ਪੀ. ਬਠਿੰਡਾ ਨੂੰ ਦਰਖਾਸਤ ਦੇ ਕੇ ਉਸ ਦੀ ਕੁੱਟਮਾਰ ਕਰਨ, ਸਿਰ-ਦਾੜੀ ਦੇ ਕੇਸਾਂ ਦੀ ਬੇਅਦਬੀ ਕਰਨ ਤੇ ਪੱਗ ਨੂੰ ਰੋਲਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਸਖ਼ਤ ਤੋਂ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ ਹੈ। ਉਥੇ ਪੀੜਤ ਨਾਲ ਖੜਦਿਆਂ ਵਕੀਲ ਹਰਪਾਲ ਸਿੰਘ ਖਾਰਾ ਨੇ ਪੁਲਿਸ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਅਦਾਲਤ ਦਾ ਦਰਵਾਜਾ ਖੜਕਾਉਣ ਦੀ ਗੱਲ ਕਹੀ ਹੈ। ਅਮਨਦੀਪ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਇਲੈਕਟ੍ਰੋਨਿਕ ਦੀ ਦੁਕਾਨ ਕਰਦਾ। ਉਸ ਦਾ ਬੇਟਾ ਹਰਸ਼ਦੀਪ ਸਿੰਘ ਅਤੇ ਭਾਣਜਾ ਵਰਿੰਦਰ ਸਿੰਘ ਆਪਣੇ ਮੋਟਰ ਸਾਇਕਲ 'ਤੇ ਸਵਾਰ ਹੋ ਕੇ 30 ਮਈ ਨੂੰ ਜਿੰਮ ਗਏ ਸੀ ਕਿ ਰਾਸਤੇ ਇਕ ਆਟੋ ਵਾਲੇ ਨੇ ਗਲਤ ਪਾਸੀਓ ਆ ਕੇ ਉਨ੍ਹਾਂ ਦੇ ਮੋਟਰ ਸਾਇਕਲ ਨੂੰ ਟੱਕਰ ਮਾਰ ਦਿੱਤੀ। ਜਿਸ ਮਗਰੋਂ ਉਹ ਆਟੋ ਚਾਲਕ ਵਿਰੁੱਧ ਸ਼ਿਕਾਇਤ ਦੇਣ ਲਈ ਵਰਧਮਾਨ ਚੌਕੀ ਵਿਚ ਗਿਆ। ਜਿਥੇ ਉਸ ਨੇ ਆਟੋ ਚਾਲਕਾਂ ਦੇ ਨਸ਼ਾ ਕਰਕੇ ਆਟੋ ਚਲਾਉਣ ਅਤੇ ਨਸ਼ੇੜੀਆਂ ਦੇ ਆਪਣੇ ਇਲਾਕੇ ਵਿਚ ਘੁੰਮਣ ਦੀ ਗੱਲ ਕਹੀ ਤਾਂ ਚੌਕੀ ਇੰਚਾਰਜ ਭੜਕ ਗਿਆ ਅਤੇ ਉਸ ਨੇ ਹੋਰਨਾਂ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਦਾੜੀ ਦੇ ਕੇਸ ਫੜ ਕੇ ਖਿੱਚੇ। ਉਸ ਦੇ ਸਿਰ 'ਤੇ ਬੰਨੀ ਹੋਈ ਪੱਗ ਪੈਰਾਂ ਵਿਚ ਰੋਲ ਦਿੱਤੀ। ਅਮਨਦੀਪ ਸਿੰਘ ਨੇ ਕਿਹਾ ਕਿ ਬੇਸ਼ੱਕ ਇਕ ਵਾਰ ਮਾਮਲੇ ਨੂੰ ਠੰਢਾ ਕਰਨ ਲਈ ਚੌਕੀ ਇੰਚਾਰਜ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਪਰ ਉਸ ਦੇ ਕੇਸਾਂ ਦੀ ਹੋਈ ਬੇਅਦਬੀ ਦਾ ਇਹ ਇਨਸਾਫ਼ ਨਹੀਂ ਹੈ। ਉਸ ਨੇ ਆਪਣੀ ਨਾਲ ਹੋਈ ਧੱਕੇਸ਼ਾਹੀ ਸੰਬੰਧੀ ਡੀਆਈਜੀ ਬਠਿੰਡਾ ਰੇਂਜ ਅਤੇ ਐਸਐਸਪੀ ਦੇ ਦਰਬਾਰ ਇਨਸਾਫ਼ ਦੀ ਫ਼ਰਿਆਦ ਕੀਤੀ ਹੈ। ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਬਿਨ੍ਹਾਂ ਕਿਸੇ ਜੁਰਮ ਦੇ ਕਿਸੇ ਦੀ ਕੁੱਟਮਾਰ ਕਰਨੀ, ਦਾੜੀ ਪੁੱਟਣੀ ਅਤੇ ਪੱਗ ਨੂੰ ਰੋਲਣਾ ਸਹੀ ਨਹੀਂ। ਉਨ੍ਹਾਂ 'ਤੇ ਧਾਰਾ 295 ਲੱਗਣੀ ਚਾਹੀਦੀ ਹੈ। ਇਸ ਕਰਕੇ ਜੇਕਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਹ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਮਾਨਯੋਗ ਅਦਾਲਤ ਦਾ ਸਹਾਰਾ ਜ਼ਰੂਰ ਲੈਣਗੇ।

Ad Position 22
No active advertisement
ਪਿਛਲੀ ਖ਼ਬਰ ਨਾਨਕੇ ਰਹਿੰਦੇ ਬੱਚੇ ਦੀ ਛੱਪੜ 'ਚ ਡੁੱਬਣ ਨਾਲ ਮੌਤ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24