23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਨਾਨਕੇ ਰਹਿੰਦੇ ਬੱਚੇ ਦੀ ਛੱਪੜ 'ਚ ਡੁੱਬਣ ਨਾਲ ਮੌਤ <br/>

Ad Position 21
No active advertisement
ਅਜੀਤ ਡੈਸਕ 05-06-2025
ਬਹਿਰਾਮਪੁਰ, 4 ਜੂਨ (ਪ੍ਰੋ: ਬਲਬੀਰ ਸਿੰਘ ਕੋਲਾ)-ਸਥਾਨਿਕ ਕਸਬਾ ਬਹਿਰਾਮਪੁਰ ਵਿਖੇ ਨਾਨਕੇ ਘਰ ਰਹਿੰਦੇ ਸਾਢੇ ਚਾਰ ਸਾਲਾ ਬੱਚੇ ਵੰਸ਼ ਦੀ ਛੱਪੜ ਵਿਚ ਡੁੱਬ ਜਾਣ ਕਰਕੇ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਮਿਲੀ ਜਾਣਕਾਰੀ ਅਨੁਸਾਰ ਬਹਿਰਾਮਪੁਰ ਦੇ ûੜੂ ਰਾਮ ਦੀ ਬੇਟੀ ਰਜਨੀ ਬਾਲਾ ਨੀਵਾਂ ਧਕਾਲਾ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਨਾਲ ਵਿਆਹੀ ਹੋਈ ਸੀ | ਦੋਵਾਂ ਜੀਆਂ ਵਿਚ ਅਣਬਣ ਹੋਣ ਕਰਕੇ ਰਜਨੀ ਬਾਲਾ ਆਪਣੇ ਬੱਚੇ ਵੰਸ਼ ਸਮੇਤ ਆਪਣੇ ਪਿਤਾ ਕੋਲ ਬਹਿਰਾਮਪੁਰ ਰਹਿ ਰਹੀ ਸੀ ਕਿ ਉਸ ਦਾ ਬੱਚਾ ਵੰਸ਼ ਅਚਾਨਕ ਲਾਪਤਾ ਹੋ ਗਿਆ | ਆਲੇ-ਦੁਆਲੇ ਉਸ ਦੀ ਕਾਫ਼ੀ ਭਾਲ ਕੀਤੀ ਗਈ | ਜਦੋਂ ਘਰ ਦੇ ਪਿੱਛੇ ਛੱਪੜ ਵਿਚ ਦੇਖਿਆ ਤਾਂ ਬੱਚੇ ਦੀ ਲਾਸ਼ ਪਾਣੀ ਵਿਚ ਤੈਰ ਰਹੀ ਸੀ | ਜਦੋਂ ਵੰਸ਼ ਦੀ ਮੌਤ ਦਾ ਪਤਾ ਉਸ ਦੇ ਪਿਤਾ ਜਤਿੰਦਰ ਤੇ ਦਾਦੇ ਨੰੂ ਲੱਗਾ ਤਾਂ ਬੱਚੇ ਦੇ ਦਾਦਕੇ ਪਰਿਵਾਰ ਨੰੂ ਸ਼ੱਕ ਹੋ ਗਿਆ ਕਿ ਬੱਚਾ ਨਾਨਕੇ ਪਰਿਵਾਰ ਨੇ ਮਾਰ ਦਿੱਤਾ ਹੈ | ਜਾਂਚ ਲਈ ਡੀ. ਐੱਸ. ਪੀ. ਦੀਨਾਨਗਰ ਰਜਿੰਦਰ ਮਿਨਹਾਸ ਅਤੇ ਥਾਣਾ ਮੁਖੀ ਜਤਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ | ਡੀ. ਐੱਸ. ਪੀ. ਰਜਿੰਦਰ ਮਿਨਹਾਸ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲੈ ਲਏ ਗਏ ਹਨ, ਬੱਚੇ ਦੀ ਮੌਤ ਨੰੂ ਲੈ ਕੇ ਪਿੰਡ ਅੰਦਰ ਸੋਗ ਦੀ ਲਹਿਰ ਫੈਲ ਗਈ |

Ad Position 22
No active advertisement
ਪਿਛਲੀ ਖ਼ਬਰ -ਕਮਿਸ਼ਨਰ ਨਗਰ ਨਿਗਮ ਬਟਾਲਾ ਵਲੋਂ ਸਖ਼ਤ ਕਾਰਵਾਈ- ਸਿਕੰਦਰ ਸਿੰਘ ਡਰਾਈਵਰ ਅਤੇ ਨਵਨੀਤ ਸਿੰਘ ਫਾਇਰਮੈਨ ਡਿਊਟੀ ਤੋਂ ਲਗਾਤ... ਅਗਲੀ ਖ਼ਬਰ -ਮਾਮਲਾ ਸ਼ਿਕਾਇਤਕਰਤਾ ਦੀ ਕੁੱਟਮਾਰ ਦਾ-ਪੀੜਤ ਨੇ ਡੀ.ਆਈ.ਜੀ. ਬਠਿੰਡਾ ਰੇਂਜ ਅਤੇ ਐਸ.ਐਸ.ਪੀ. ਬਠਿੰਡਾ ਨੂੰ ਦਿੱਤੀ ਦਰਖਾਸਤ...
Ad Position 24