ਬਟਾਲਾ, 4 ਜੂਨ (ਸਤਿੰਦਰ ਸਿੰਘ)-ਸ਼੍ਰੀ ਵਿਕਰਮਜੀਤ ਸਿੰਘ ਪਾਂਥੇ ਐੱਸ. ਡੀ. ਐੱਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਵਲੋਂ ਨਗਰ ਨਿਗਮ ਬਟਾਲਾ ਦੇ 5 ਮਹੀਨਿਆਂ ਤੋਂ ਗੈਰ ਹਾਜ਼ਰ ਚਲੇ ਆ ਰਹੇ ਡਰਾਇਵਰ ਸਿਕੰਦਰ ਸਿੰਘ ਪੁੱਤਰ ਸੁਰਤਾ ਸਿੰਘ ਅਤੇ ਫਾਇਰਮੈਨ ਨਵਨੀਤ ਸਿੰਘ ਪੁੱਤਰ ਦਿਲਬਾਗ ਸਿੰਘ ਨੂੰ ਡਿਊਟੀ ਤੋਂ ਲਗਾਤਾਰ ਗੈਰ ਹਾਜ਼ਰ ਹੋਣ ਕਾਰਨ ਨੌਕਰੀ ਤੋਂ ਬਰਖਾਸਤ ਕੀਤਾ ਗਿਆ, ਕਿਉਂ ਜੋ ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਵਾਸੀਆਂ ਨੂੰ ਵੱਖ-ਵੱਖ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ | ਪਬਲਿਕ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਡਿਊਟੀ ਦੌਰਾਨ ਲਾਪ੍ਰਵਾਹੀ/ ਅਨੁਸ਼ਾਸ਼ਨਹੀਨਤਾ ਕਰਨ ਵਾਲੇ ਕਿਸੇ ਵੀ ਕਰਮਚਾਰੀਆਂ ਖ਼ਿਲਾਫ਼ ਬਣਦੀ ਸਖ਼ਤ ਪ੍ਰਸ਼ਾਸਨਿਕ ਕਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਨੇ ਕਰਮਚਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਡਿਊਟੀ ਦੌਰਾਨ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ/ ਅਣਗਹਿਲੀ ਨਾ ਵਰਤੀ ਜਾਵੇ |