ਰਾਮਾਂ ਮੰਡੀ, 1 ਸਤੰਬਰ (ਤਰਸੇਮ ਸਿੰਗਲਾ)-ਸਥਾਨਕ ਆਸ਼ੀਰਵਾਦ ਚੈਰੀਟੇਬਲ ਸੁਸਾਇਟੀ ਵਲੋਂ 18ਵਾਂ ਸਮੂਹਿਕ ਵਿਆਹ ਸਮਾਗਮ ਸ਼੍ਰੀ ਗੁਰਦੁਆਰਾ ਸਿੰਘ ਸਭਾ ਰਾਮਾਂ ਮੰਡੀ ਵਿਖੇ 12 ਅਕਤੂਬਰ ਨੂੰ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਕੈਸ਼ੀਅਰ ਨਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਸਮਾਗਮ ਦੌਰਾਨ ਬਰਾਤਾਂ ਦਾ ਸਾਰਾ ਖਾਣਪੀਣ ਦੇ ਖਰਚੇ ਸਮੇਤ ਲੜਕੀਆਂ ਨੂੰ ਲੋੜੀਂਦਾ ਘਰੇਲੂ ਸਮਾਨ ਵੀ ਦਾਜ ਦੇ ਰੂਪ ਵਿਚ ਸੰਸਥਾ ਵਲੋਂ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 105 ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਜਾ ਚੁੱਕੇ ਹਨ |