02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਿੰਡ ਮਲਕਾਣਾ ਦੇ ਦੋ ਸਕੇ ਭਰਾਵਾਂ ਨੇ ਨਿਸ਼ਾਨੇਬਾਜ਼ੀ 'ਚ ਜਿੱਤੇ ਚਾਂਦੀ ਦੇ ਤਗਮੇ

Ad Position 21
No active advertisement
ਅਜੀਤ ਡੈਸਕ 02-09-2025
ਤਲਵੰਡੀ ਸਾਬੋ, 1 ਸਤੰਬਰ (ਰਣਜੀਤ ਸਿੰਘ ਰਾਜੂ)- ਉੱਪ ਮੰਡਲ ਦੇ ਪਿੰਡ ਮਲਕਾਣਾ ਦੇ ਸਰਪੰਚ ਰਾਮਪਾਲ ਸਿੰਘ ਸਿੱਧੂ ਦੇ ਦੋਵੇਂ ਪੁੱਤਰਾਂ ਨੇ ਮੋਹਾਲੀ ਵਿਖੇ ਹੋਈ ਸੂਬਾ ਪੱਧਰੀ ਚੈਂਪੀਅਨਸ਼ਿਪ 'ਚ ਨਿਸ਼ਾਨੇਬਾਜੀ (ਸ਼ੂਟਿੰਗ) ਦੀਆਂ ਦੋ ਵੱਖ-ਵੱਖ ਸ਼੍ਰੇਣੀਆਂ 'ਚ ਚਾਂਦੀ ਦੇ ਤਗ਼ਮੇ ਹਾਸਲ ਕਰਕੇ ਨਾ ਕੇਵਲ ਮਾਪਿਆਂ ਦਾ ਸਗੋਂ ਪਿੰਡ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਅੱਜ ਇਸ ਸਬੰਧੀ ਇੱਥੇ ਜਾਣਕਾਰੀ ਦਿੰਦਿਆਂ ਮਲਕਾਣਾ ਪਿੰਡ ਦੇ ਸਰਪੰਚ ਰਾਮਪਾਲ ਸਿੰਘ ਸਿੱਧੂ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਨੇ ਦੱਸਿਆ ਕਿ ਮੋਹਾਲੀ ਵਿਖੇ ਕਰਵਾਈ '60ਵੀਂ ਪੰਜਾਬ ਸਟੇਟ ਐਨ. ਆਰ. ਸ਼ੂਟਿੰਗ ਚੈਂਪੀਅਨਸ਼ਿਪ-2025' ਚ ਉਨ੍ਹਾਂ ਦੇ ਵੱਡੇ ਪੁੱਤਰ ਦਿਲਸ਼ਾਨ ਸਿੰਘ ਸਿੱਧੂ (ਅੰਡਰ-17 ਉਮਰ ਵਰਗ) ਨੇ 50 ਮੀਟਰ ਫਰੀ ਪਿਸਟਲ ਨਿਸ਼ਾਨੇਬਾਜੀ ਮੁਕਾਬਲੇ 'ਚ ਚਾਂਦੀ ਦਾ ਤਗ਼ਮਾ ਜਦੋਂਕਿ ਛੋਟੇ ਪੁੱਤਰ ਅਭੈ ਪ੍ਰਤਾਪ ਸਿੰਘ ਸਿੱਧੂ (ਅੰਡਰ 14 ਉਮਰ ਵਰਗ) ਨੇ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜੀ ਮੁਕਾਬਲਿਆਂ 'ਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ | ਇੱਥੇ ਦੱਸਣਾ ਬਣਦਾ ਹੈ ਕਿ ਜਿੱਥੇ ਦਿਲਸ਼ਾਨ ਸਿੰਘ ਸਿੱਧੂ ਪਿਛਲੇ ਕਾਫ਼ੀ ਸਮੇਂ ਤੋਂ ਕੌਮੀ ਅਤੇ ਸੂਬਾ ਪੱਧਰ ਦੀਆਂ ਵੱਖ-ਵੱਖ ਨਿਸ਼ਾਨੇਬਾਜੀ ਪ੍ਰਤੀਯੋਗਤਾਵਾਂ 'ਚ ਹਿੱਸਾ ਲੈ ਕੇ ਸੋਨਾ ਤੇ ਚਾਂਦੀ ਦੇ ਤਗਮੇ ਹਾਸਿਲ ਕਰ ਚੁੱਕਾ ਹੈ ਉਥੇ ਅਭੈ ਪ੍ਰਤਾਪ ਸਿੰਘ ਨੇ ਪਹਿਲੀ ਵਾਰ ਕਿਸੇ ਪ੍ਰਤੀਯੋਗਤਾ 'ਚ ਹਿੱਸਾ ਲੈਂਦਿਆਂ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ ਹੈ | ਰਾਮਪਾਲ ਸਿੰਘ ਸਿੱਧੂ ਨੇ ਇਸ ਪ੍ਰਾਪਤੀ ਦਾ ਸਿਹਰਾ ਓਲੰਪੀਅਨ ਸ਼ੂਟਿੰਗ ਅਕੈਡਮੀ ਕਾਲਾਂਵਾਲੀ ਦੇ ਕੋਚ ਸੰਦੀਪ ਕੁਮਾਰ ਅਤੇ ਮਨਜੀਤ ਕੌਰ ਨੂੰ ਦਿੰਦਿਆਂ ਕਿਹਾ ਕਿ ਦੋਵਾਂ ਬੇਟਿਆਂ ਦੀ ਇਸ ਪ੍ਰਾਪਤੀ 'ਤੇ ਇਲਾਕੇ ਭਰ 'ਚੋਂ ਉਨ੍ਹਾਂ ਨੂੰ ਵਧਾਈ ਮਿਲ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਪੰਚਾਇਤ ਅਤੇ ਸਮਾਜਿਕ ਸੰਸਥਾ ਅਗਲੀ ਖ਼ਬਰ ਸੇਂਟ ਸਟੀਫ਼ਨ ਇੰਟਰਨੈਸ਼ਨਲ ਸਕੂਲ ਚਾਉਕੇ ਵਿਖੇ ਫਾਇਰਲੈੱਸ ਕੁਕਿੰਗ ਪ੍ਰਤੀਯੋਗਤਾ ਕਰਵਾਈ
Ad Position 24
No active advertisement