15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭਾਰਤੀ ਚੋਣ ਕਮਿਸ਼ਨ ਦੀ ਟੀਮ ਨੇ ਜ਼ਿਲ੍ਹਾ ਬਠਿੰਡਾ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025

ਬਠਿੰਡਾ, 2 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤੀ ਚੋਣ ਕਮਿਸ਼ਨ, ਨਵੀਂ ਦਿੱਲੀ ਦੀ ਟੀਮ ਅੰਡਰ ਸੈਕਟਰੀ ਵਿਬੋਰ ਅਗਰਵਾਲ ਦੀ ਅਗਵਾਈ ਵਾਲੀ 5 ਮੈਂਬਰੀ ਟੀਮ ਵਲੋਂ ਜ਼ਿਲ੍ਹੇ ਬਠਿੰਡਾ ਦੇ ਵਿਧਾਨ ਸਭਾ ਹਲਕਿਆਂ 90-ਰਾਮਪੁਰਾ ਫੂਲ, 91-ਭੁੱਚੋ ਮੰਡੀ ਅਤੇ 92-ਬਠਿੰਡਾ ਸ਼ਹਿਰੀ ਦੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ | ਇਸ ਮੌਕੇ ਟੀਮ ਵਲੋਂ ਜਿੱਥੇ ਬੂਥ ਲੈਵਲ ਅਫ਼ਸਰ ਅਤੇ ਸੁਪਰਵਾਈਜ਼ਰਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ, ਉੱਥੇ ਹੀ ਉਨ੍ਹਾਂ ਵਲੋਂ ਪੋਲਿੰਗ ਸਟੇਸ਼ਨ 'ਤੇ ਦਿੱਤੀਆਂ ਜਾਣ ਵਾਲੀਆਂ ਮੁੱਢਲੀਆਂ ਸਹੂਲਤਾਂ 'ਤੇ ਤਸੱਲੀ ਵੀ ਪ੍ਰਗਟਾਈ ਗਈ | ਇਸ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਦੀ ਟੀਮ ਵਲੋਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮ ਸਿੰਘ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਵਲੋਂ ਵੋਟਰ ਸੂਚੀ ਦੀ ਸੁਧਾਈ, ਬੀ. ਐਲ. ਓਜ਼. ਤੇ ਸੁਪਰਵਾਈਜ਼ਰਾਂ ਦੀ ਟਰੇਨਿੰਗ, ਉਨ੍ਹਾਂ ਦੀਆਂ ਡਿਊਟੀਆਂ, ਸੰਵਿਧਾਨ ਵਿਚ ਚੋਣਾਂ ਨਾਲ ਸਬੰਧਿਤ ਧਾਰਾਵਾਂ ਤੇ ਵੋਟਰ ਸੂਚੀ ਨਾਲ ਸਬੰਧਿਤ ਨਿਯਮਾਂ 'ਤੇ ਵਿਚਾਰ-ਚਰਚਾ ਕੀਤੀ ਗਈ | ਇਸ ਉਪਰੰਤ ਟੀਮ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਚੋਣ ਹਲਕਿਆਂ ਦੇ ਬੀ.ਐਲ.ਓਜ਼. ਅਤੇ ਸੁਪਰਵਾਈਜ਼ਰੀ ਅਫ਼ਸਰਾਂ ਦੀ ਟਰੇਨਿੰਗ ਕਰਵਾਈ ਗਈ | ਇਸ ਟਰੇਨਿੰਗ ਵਿਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਤਹਿਸੀਲਦਾਰ ਚੋਣਾਂ, ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰ ਅਤੇ 07 ਬੀ.ਐਲ.ਓਜ਼. ਅਤੇ 01 ਸੁਪਰਵਾਈਜ਼ਰ ਪ੍ਰਤੀ ਚੋਣ ਹਲਕਾ ਸ਼ਾਮਲ ਸਨ | ਇਸ ਟਰੇਨਿੰਗ ਵਿਚ ਟੀਮ ਵਲੋਂ ਸੰਵਿਧਾਨ ਦੀਆਂ ਚੋਣਾਂ ਨਾਲ ਸਬੰਧਿਤ ਧਾਰਾਵਾਂ, ਬੀ. ਐਲ. ਓਜ਼. ਦੀਆਂ ਡਿਊਟੀਆਂ, ਬੀ. ਐਲ. ਓ. ਐਪ, ਬੀ. ਐਲ. ਓਜ਼ ਦਾ ਸੁਧਾਈ ਦੌਰਾਨ ਡੋਰ-ਟੂ-ਡੋਰ ਸਰਵੇ, ਫਾਰਮ ਨੰਬਰ 6, ਫਾਰਮ ਨੰਬਰ 6-ਏ, ਫਾਰਮ ਨੰਬਰ 7 ਤੇ ਫਾਰਮ ਨੰਬਰ 8 ਅਪਲਾਈ ਕਰਨ ਤੇ ਇਨ੍ਹਾਂ ਫਾਰਮਾਂ ਦੀ ਫੀਲਡ ਵੈਰੀਫਿਕੇਸ਼ਨ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਇਸ ਮੌਕੇ ਬੀ.ਐਲ.ਓਜ਼. ਵਲੋਂ ਆਪਣੇ ਤਜਰਬੇ ਅਤੇ ਫ਼ਾਰਮਾਂ ਦੀ ਫ਼ੀਲਡ ਵੈਰੀਫ਼ਿਕੇਸ਼ਨ ਦੌਰਾਨ ਆਉਂਦੀਆਂ ਅÏਕੜਾਂ ਬਾਰੇ ਦੱਸਿਆ ਗਿਆ ਤੇ ਟੀਮ ਵਲੋਂ ਮੌਕੇ 'ਤੇ ਹੀ ਬੀ. ਐਲ. ਓਜ਼. ਨੂੰ ਆਉਂਦੀਆਂ ਅÏਕੜਾਂ ਦੇ ਹੱਲ ਦੱਸੇ ਗਏ | ਇਸ ਤੋਂ ਇਲਾਵਾ ਟੀਮ ਵਲੋਂ ਸਰਸਰੀ ਸੁਧਾਈ/ਫਾਰਮਾਂ ਦੀ ਵੈਰੀਫਿਕੇਸ਼ਨ ਲਈ ਬੀ. ਐਲ. ਓਜ਼. ਨੂੰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟ ਨਾਲ ਤਾਲਮੇਲ ਕਰਨ ਦਾ ਸੁਝਾਅ ਵੀ ਦਿੱਤਾ ਗਿਆ | ਇਸ ਮੌਕੇ ਤਹਿਸੀਲਦਾਰ ਚੋਣਾਂ ਹਰਜਿੰਦਰ ਕੌਰ ਤੋਂ ਇਲਾਵਾ ਬੀ ਐਲ ਓਜ਼ ਤੇ ਸੁਪਰਵਾਈਜ਼ਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਬਣੀ ਕਹਿਰ, ਗ਼ਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿਗੀਆਂ ਅਗਲੀ ਖ਼ਬਰ ਡੀ. ਸੀ. ਨੂੰ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਲਈ ਜ਼ਿਲ੍ਹਾ ਕੈਮਿਸਟ ਤੇ ਆਈ ਐਮ ਏ ਐਸੋਸ਼ੀਏਸ਼ਨ ਵਲੋਂ ਦਵਾਈਆਂ ਕੀਤੀਆਂ...
Ad Position 24