16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਬਠਿੰਡਾ ’ਚ 22 ਮਹੀਨਿਆਂ ਦੌਰਾਨ 21.31 ਕਰੋੜ ਰੁਪਏ ਦੀ ਸਾਈਬਰ ਠੱਗੀ ਦੀਆਂ ਸ਼ਿਕਾਇਤਾਂ, 3513 ਮਾਮਲੇ ਪੈਂਡਿੰਗ

ਬਠਿੰਡਾ, 16 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਡਿਜੀਟਲ ਯੁੱਗ ਵਿਚ ਆਨਲਾਈਨ ਲੈਣ-ਦੇਣ ਅਤੇ ਇੰਟਰਨੈੱਟ ਦੀ ਵਰਤੋਂ ਵਧਣ ਦੇ ਨਾਲ ਸਾਈਬਰ ਠੱਗੀ ਦੇ ਮਾਮਲਿਆਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦਾ ਖ਼ੁਲਾਸਾ ਸੂਚਨਾ ਦੇ ਅਧਿਕਾਰ ਕਾਨੂੰਨ (ਆਰ.

Ad Position 21
No active advertisement
ਅਜੀਤ ਡੈਸਕ 17-11-2026
ਬਠਿੰਡਾ, 16 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਡਿਜੀਟਲ ਯੁੱਗ ਵਿਚ ਆਨਲਾਈਨ ਲੈਣ-ਦੇਣ ਅਤੇ ਇੰਟਰਨੈੱਟ ਦੀ ਵਰਤੋਂ ਵਧਣ ਦੇ ਨਾਲ ਸਾਈਬਰ ਠੱਗੀ ਦੇ ਮਾਮਲਿਆਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦਾ ਖ਼ੁਲਾਸਾ ਸੂਚਨਾ ਦੇ ਅਧਿਕਾਰ ਕਾਨੂੰਨ (ਆਰ.ਟੀ.ਆਈ.) ਤਹਿਤ ਪ੍ਰਾਪਤ ਜਾਣਕਾਰੀ ਵਿਚ ਹੋਇਆ ਹੈ। ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਕੋਲ ਸਾਲ 2025 ਅਤੇ 2026 ਦੇ ਪਹਿਲੇ 10 ਮਹੀਨਿਆਂ ਦੌਰਾਨ ਕੁੱਲ 4934 ਸਾਈਬਰ ਠੱਗੀ ਦੀਆਂ ਸ਼ਿਕਾਇਤਾਂ ਪਹੁੰਚੀਆਂ, ਜਿਨ੍ਹਾਂ ਵਿਚ 21 ਕਰੋੜ 31 ਲੱਖ 67 ਹਜ਼ਾਰ 610 ਰੁਪਏ ਦੀ ਠੱਗੀ ਹੋਣ ਸਬੰਧੀ ਰਕਮ ਦਰਜ ਹੈ। ਇਨ੍ਹਾਂ ਵਿਚੋਂ 3513 ਸ਼ਿਕਾਇਤਾਂ ਅਜੇ ਵੀ ਪੈਂਡਿੰਗ ਪਈਆਂ ਹਨ।ਇਸ ਮੌਕੇ ਆਰ.ਟੀ.ਆਈ. ਐਕਟੀਵਿਸਟ ਸੰਜੀਵ ਗੋਇਲ ਨੇ ਦੱਸਿਆ ਕਿ ਉਸ ਨੇ 6 ਅਕਤੂਬਰ 2026 ਨੂੰ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਫ਼ਤਰ ਕੋਲ ਆਨਲਾਈਨ ਅਰਜ਼ੀ ਦੇ ਕੇ ਸਾਲ 2025 ਅਤੇ 2026 ਦੌਰਾਨ ਸਾਈਬਰ ਠੱਗੀ ਦੀਆਂ ਪ੍ਰਾਪਤ ਸ਼ਿਕਾਇਤਾਂ, ਨਿਪਟਾਈਆਂ ਗਈਆਂ ਸ਼ਿਕਾਇਤਾਂ, ਪੈਂਡਿੰਗ ਮਾਮਲਿਆਂ ਅਤੇ ਠੱਗੀ ਦੀ ਕੁੱਲ ਰਕਮ ਸਮੇਤ ਵਾਪਸ ਕਰਵਾਈ ਗਈ ਰਕਮ ਬਾਰੇ ਜਾਣਕਾਰੀ ਮੰਗੀ ਗਈ ਸੀ। ਇਸ ਦੇ ਜਵਾਬ ਵਿਚ ਪੁਲਿਸ ਵਿਭਾਗ ਵਲੋਂ ਪੱਤਰ ਨੰਬਰ 16, ਮਿਤੀ 3 ਨਵੰਬਰ 2026 ਰਾਹੀਂ ਜਾਣਕਾਰੀ ਮੁਹੱਈਆ ਕਰਵਾਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2025 ਦੌਰਾਨ ਬਠਿੰਡਾ ਪੁਲਿਸ ਕੋਲ ਸਾਈਬਰ ਠੱਗੀ ਦੀਆਂ ਕੁੱਲ 2395 ਸ਼ਿਕਾਇਤਾਂ ਪਹੁੰਚੀਆਂ, ਜਿਨ੍ਹਾਂ ਵਿਚ 10 ਕਰੋੜ 43 ਲੱਖ 87 ਹਜ਼ਾਰ 104 ਰੁਪਏ 68 ਪੈਸੇ ਦੀ ਰਕਮ ਸ਼ਾਮਿਲ ਸੀ। ਇਨ੍ਹਾਂ ਵਿਚੋਂ 1667 ਸ਼ਿਕਾਇਤਾਂ ਪੈਂਡਿੰਗ ਰਹੀਆਂ। ਇਸੇ ਤਰ੍ਹਾਂ ਸਾਲ 2026 ਦੇ ਪਹਿਲੇ 10 ਮਹੀਨਿਆਂ ਦੌਰਾਨ 2539 ਸ਼ਿਕਾਇਤਾਂ ਦਰਜ ਹੋਈਆਂ, ਜਿਨ੍ਹਾਂ ਵਿਚ 10 ਕਰੋੜ 87 ਲੱਖ 80 ਹਜ਼ਾਰ 505 ਰੁਪਏ 87 ਪੈਸੇ ਦੀ ਠੱਗੀ ਦੀ ਰਕਮ ਸਾਹਮਣੇ ਆਈ। ਇਨ੍ਹਾਂ ਵਿਚੋਂ 1846 ਸ਼ਿਕਾਇਤਾਂ ਅਜੇ ਵੀ ਪੈਂਡਿੰਗ ਹਨ। ਠੱਗੀ ਦੀ ਰਕਮ ਵਾਪਸ ਕਰਵਾਉਣ ਬਾਰੇ ਜਾਣਕਾਰੀ ਨਹੀਂ ਦਿੱਤੀ ਗੋਇਲ ਨੇ ਕਿਹਾ ਕਿ ਆਰ.ਟੀ.ਆਈ. ਰਾਹੀਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਕਿੰਨੀ ਰਕਮ ਵਾਪਸ ਕਰਵਾਈ ਗਈ, ਇਸ ਸੰਬੰਧੀ ਵੀ ਜਾਣਕਾਰੀ ਮੰਗੀ ਗਈ ਸੀ, ਪਰ ਪ੍ਰਾਪਤ ਜਵਾਬ ਵਿਚ ਪੁਲਿਸ ਵਿਭਾਗ ਵਲੋਂ ਸਾਲ 2025 ਅਤੇ 2026 ਦੋਵਾਂ ਦੀ ਰਿਫੰਡ ਕੀਤੀ ਗਈ ਰਕਮ ਦਾ ਵੇਰਵਾ ਦੇਣ ਦੀ ਬਜਾਏ ਇਸ ਸੰਬੰਧੀ ਜਾਣਕਾਰੀ ਨੂੰ ‘ਜ਼ੇਰੇ ਤਫ਼ਤੀਸ਼’ ਲਿਖ ਦਿੱਤਾ ਗਿਆ। ਇਸ ਕਾਰਨ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਹੁਣ ਤੱਕ ਕਿੰਨੀ ਰਕਮ ਵਾਪਸ ਮਿਲੀ ਹੈ, ਇਸ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਨਹੀਂ ਆ ਸਕੀ। ਅੰਕੜਿਆਂ ਅਨੁਸਾਰ 22 ਮਹੀਨਿਆਂ ਦੌਰਾਨ ਹਰ ਮਹੀਨੇ ਔਸਤਨ 224 ਦੇ ਕਰੀਬ ਸਾਈਬਰ ਠੱਗੀ ਦੀਆਂ ਸ਼ਿਕਾਇਤਾਂ ਪੁਲਿਸ ਕੋਲ ਪਹੁੰਚੀਆਂ। ਦੂਜੇ ਪਾਸੇ ਠੱਗੀ ਦੇ ਵਧਦੇ ਮਾਮਲੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਅਣਜਾਣ ਵਿਅਕਤੀ ਨਾਲ ਆਪਣਾ ਓਟੀਪੀ, ਬੈਂਕ ਖਾਤੇ ਦੀ ਜਾਣਕਾਰੀ ਜਾਂ ਨਿੱਜੀ ਡਾਟਾ ਸਾਂਝਾ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਲਿੰਕ ’ਤੇ ਕਲਿੱਕ ਕਰਨ ਤੋਂ ਬਚਣ। ਜੇਕਰ ਕਿਸੇ ਨਾਲ ਸਾਈਬਰ ਠੱਗੀ ਹੋ ਜਾਂਦੀ ਹੈ ਤਾਂ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ, ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਠੱਗੀ ਦੀ ਰਕਮ ਨੂੰ ਰੋਕਣ ਜਾਂ ਵਾਪਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਵਲੋਂ ਪਰਿੰਦਾ ਯਾਦਗਾਰੀ ਸਮਾਗਮ ਕਰਵਾਇਆ ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ
Ad Position 24