ਬਠਿੰਡਾ, 1 ਸਤੰਬਰ (ਪੱਤਰ ਪ੍ਰੇਰਕ): ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਜ਼ੋਨ ਤੇ ਜ਼ਿਲ੍ਹਾ ਪੱਧਰੀ ਬਾਸਕਿਟਬਾਲ ਮੁਕਾਬਲਿਆਂ ਵਿਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਦੇ ਸਨਮਾਨ ਹਿੱਤ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਖੇਡ ਕੋਆਰਡੀਨੇਟਰ ਪਹੁੰਚੇ, ਜਦਕਿ ਸੁਖਜੀਤ ਸਿੰਘ ਡਾਲਾ, ਧਰਮ ਸਿੰਘ ਸੰਘਾ, ਗੁਰਜੰਟ ਸਿੰਘ ਬਰਾੜ, ਸੁਖਜਿੰਦਰਪਾਲ ਸਿੰਘ ਗਿੱਲ, ਰਮਨਦੀਪ ਸਿੰਘ ਗਿੱਲ, ਹਰਭਗਵਾਨ ਦਾਸ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਸਕੂਲ ਪਿ੍ੰਸੀਪਲ ਜਗਤਾਰ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਹੋਣਹਾਰ ਖਿਡਾਰੀਆਂ 'ਤੇ ਮਾਣ ਹੈ, ਜੋ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਸਕੂਲ ਵਿਚ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਮਰਪਿਤ ਬਾਸਕਿਟਬਾਲ ਦੇ ਮੁਕਾਬਲੇ ਵੀ ਕਰਵਾਏ ਗਏ ਸਨ | ਇਸ ਮੌਕੇ ਜੇਤੂਆਂ ਨੂੰ ਮਹਿਮਾਨਾਂ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਪ੍ਰੋਗਰਾਮ ਨੂੰ ਕਰਵਾਉਣ ਲਈ ਜਸਪ੍ਰੀਤ ਸਿੰਘ ਜੱਸੀ, ਰਾਜਪਾਲ ਸਿੰਘ ਸਰਾਂ, ਗੁਰਜੰਟ ਸਿੰਘ, ਮੈਡਮ ਪਰਮਜੀਤ ਕੌਰ, ਕੁਲਵਿੰਦਰ ਸਿੰਘ ਰਿੰਕੂ, ਲਾਭ ਸਿੰਘ ਸਿੱਧੂ ਤੇ ਸਟਾਫ਼ ਦਾ ਅਹਿਮ ਯੋਗਦਾਨ ਰਿਹਾ |