12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸੇਵਾਮੁਕਤ ਮਿਊਾਸੀਪਲ ਮੁਲਾਜ਼ਮਾਂ ਵਲੋਂ ਇਕ ਦਿਨ ਦੀ ਪੈਨਸ਼ਨ ਰਾਸ਼ੀ ਹੜ੍ਹ ਪੀੜਤਾਂ ਨੂੰ ਦੇਣ ਦਾ ਐਲਾਨ <br/>

Ad Position 21
No active advertisement
ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਸੌਂਪਦੇ ਹੋਏ ਸੇਵਾਮੁਕਤ ਮਿਊਾਸੀਪਲ ਮੁਲਾਜ਼ਮ | <br/> 04-09-2025
ਬਠਿੰਡਾ, 3 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਸੇਵਾਮੁਕਤ ਮਿਉਂਸਪਲ ਮੁਲਾਜ਼ਮਾਂ ਨੇ ਆਪਣੀ ਪੈਨਸ਼ਨ 'ਚੋਂ ਇਕ ਦਿਨ ਦੀ ਰਾਸ਼ੀ ਹੜ੍ਹ ਪੀੜਤਾਂ ਦੀ ਮੱਦਦ ਕਰਨ ਲਈ ਦੇਣ ਦਾ ਐਲਾਨ ਕੀਤਾ ਹੈ | ਰਿਟਾਇਰਡ ਮਿਉਂਸਪਲ ਇੰਪਲਾਈਜ਼ ਯੂਨੀਅਨ ਨਗਰ ਨਿਗਮ ਬਠਿੰਡਾ ਦੇ ਪ੍ਰਧਾਨ ਸੁਰਜਨ ਰਾਮ, ਚੇਅਰਮੈਨ ਹਰਬੰਸ ਲਾਲ, ਜਨਰਲ ਸਕੱਤਰ ਗੁਰਿੰਦਰ ਸਿੰਘ ਕੈਰੋਂ ਤੇ ਜਸਪਾਲ ਮਾਨਖੇੜਾ ਨੇ ਕਿਹਾ ਕਿ ਪੰਜਾਬ ਅੰਦਰ ਆਏ ਹੜ੍ਹਾਂ ਦੇ ਮਾਮਲੇ ਸੰਬੰਧੀ ਅੱਜ ਉਨ੍ਹਾਂ ਦੀ ਯੂਨੀਅਨ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸਮੂਹ ਸਾਥੀ ਆਪਣੀ-ਆਪਣੀ ਪੈਨਸ਼ਨ 'ਚੋਂ ਇਕ ਦਿਨ ਦੀ ਰਾਸ਼ੀ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਲਈ ਸੇਵਾ ਵਜੋਂ ਦੇਣਗੇ | ਇਸ ਸੰਬੰਧੀ ਉਨ੍ਹਾਂ ਵਲੋਂ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਮੈਡਮ ਨੂੰ ਬਕਾਇਦਾ ਤੌਰ 'ਤੇ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਉਨ੍ਹਾਂ ਦੀ ਪੈਨਸ਼ਨ 'ਚੋਂ ਇਕ ਦਿਨ ਦੀ ਰਾਸ਼ੀ ਕੱਟ ਕੇ ਬਣਦੇ ਪੈਸੇ ਹੜ੍ਹ ਪੀੜਤ ਰਾਹਤ ਫ਼ੰਡ 'ਚ ਜਮ੍ਹਾ ਕਰਕੇ ਪੀੜਤ ਲੋਕਾਂ ਦੀ ਮੱਦਦ ਕੀਤੀ ਜਾਵੇ | ਕਮਿਸ਼ਨਰ ਨੇ ਨਗਰ ਨਿਗਮ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ | ਇਸ ਮੌਕੇ ਰਣਜੀਤ ਸਿੰਘ, ਸੁਖਦੇਵ ਸਿੰਘ ਮਾਹੀਨੰਗਲ, ਸ਼ਿੰਦਰਪਾਲ ਸਿੰਘ, ਰਵਿੰਦਰ ਰਵੀ, ਕਮਲ ਨਰੈਣ, ਅਮਰਜੀਤ ਸਿੰਘ ਜੱਸੀ, ਸੁਰੇਸ਼ ਕੁਮਾਰ, ਜਗਤਾਰ ਸਿੰਘ ਟਿਵਾਣਾ, ਪਿਆਰਾ ਲਾਲ, ਜਰਨੈਲ ਸਿੰਘ ਤੇ ਬਲਦੇਵ ਰਾਜ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਤੇ ਹੋਰ ਸਹਿਯੋਗੀ ਸੰਸਥਾਵਾਂ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਭਰਵਾਂ ਸਹਿਯੋ... ਅਗਲੀ ਖ਼ਬਰ ਦੀਪ ਇੰਸਟੀਚਿਊਟ ਆਫ਼ ਨਰਸਿੰਗ ਐਂਡ ਮੈਡੀਕਲ ਸਾਇੰਸ ਲਹਿਰਾ ਮੁਹੱਬਤ ਵਿਖੇ ਬੂਟੇ ਲਗਾਏ <br/>
Ad Position 24