16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸਨ ਬਠਿੰਡਾ ਟੀਮ ਵਲੋਂ ਹੜ੍ਹ ਪੀੜਤਾਂ ਲਈ ਮੁਫ਼ਤ ਮੈਡੀਕਲ ਕੈਂਪ

Ad Position 21
No active advertisement
ਅਜੀਤ ਡੈਸਕ 06-09-2025
ਭਗਤਾ ਭਾਈਕਾ, 5 ਸਤੰਬਰ (ਸੁਖਪਾਲ ਸਿੰਘ ਸੋਨੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਬਠਿੰਡਾ ਜਿਲ੍ਹੇ ਦੀ ਟੀਮ ਵਲੋਂ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਫ਼ਾਜ਼ਿਲਕਾ ਦੇ ਕਾਵਾ ਵਾਲੀ ਪੱਤਣ ਉਪਰ ਮੁਫ਼ਤ ਮੈਡੀਕਲ ਕੈਂਪ ਲਗਾਇਆ | ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਮੇਵਾ ਸਿੰਘ ਬਰਾੜ ਨੇ ਕਿਹਾ ਕੇ ਪੰਜਾਬ ਪਿਛਲੇ ਕਾਫ਼ੀ ਦਿਨਾਂ ਤੋਂ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਹੈ, ਹੜ੍ਹਾਂ ਵਾਲੇ ਖੇਤਰ ਵਿਚ ਜਿੱਥੇ ਦਾਲ ਰੋਟੀ ਪਾਣੀ ਤੇ ਹੋਰ ਆਮ ਵਰਤੋਂ ਵਾਲੀਆਂ ਵਸਤੂਆਂ ਦੀ ਲੋੜ ਹੈ | ਉਥੇ ਦਵਾਈਆਂ ਦੀ ਬਹੁਤ ਲੋੜ ਹੈ ਅਤੇ ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਇਸ ਸੰਕਟ ਵਿਚ ਹਰ ਵੇਲੇ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹੇਗੀ | ਜ਼ਿਲ੍ਹਾ ਬਠਿੰਡੇ ਵਲੋਂ ਇਕ ਟੀਮ ਵਿਚ ਜ਼ਿਲ੍ਹਾ ਪ੍ਰਧਾਨ ਡਾ: ਮੇਵਾ ਸਿੰਘ ਬਰਾੜ, ਜ਼ਿਲ੍ਹਾ ਜਰਨਲ ਸਕੱਤਰ ਡਾ: ਮਨਪ੍ਰੀਤ ਸਿੰਘ ਬੁਰਜ ਡੱਲਾ, ਜ਼ਿਲ੍ਹਾ ਸਰਪ੍ਰਸਤ ਡਾ: ਬੂਟਾ ਸਿੰਘ ਸਿਵੀਆ, ਜ਼ਿਲ੍ਹਾ ਕੈਸ਼ੀਅਰ ਡਾ ਭੁਪਿੰਦਰ ਸਿੰਘ ਬਰਾੜ , ਬਲਾਕ ਪ੍ਰਧਾਨ ਗੋਨਿਆਣਾ ਮੰਡੀ ਡਾ ਗੁਰਜੰਟ ਸਿੰਘਸਿਵੀਆ, ਡਾ: ਮੁਕੇਸ਼ ਸ਼ਰਮਾ ਪ੍ਰੈਸ ਸਕੱਤਰ ਬਲਾਕ ਬਠਿੰਡਾ 2 ,ਜਿਲਾ ਪ੍ਰਧਾਨ ਫਾਜਿਲਕਾ ਡਾ ਰਾਜ ਕੁਮਾਰ ਜੋਸਿਨ, ਜਿਲਾ ਕੈਸ਼ੀਅਰ ਫ਼ਾਜ਼ਿਲਕਾ ਡਾ ਪਰਸੋਤਮ ਸ਼ਰਮਾ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਐਸ. ਸੀ. ਸਿੱਖਿਆਰਥੀਆਂ ਲਈ 2 ਹਫ਼ਤੇ ਦਾ ਮੁਫ਼ਤ ਡੇਅਰੀ ਸਿਖਲਾਈ ਕੋਰਸ 15 ਤੋਂ ਅਗਲੀ ਖ਼ਬਰ ਦੀਪ ਇੰਸਟੀਚਿਊਟ ਲਹਿਰਾ ਮੁਹੱਬਤ ਵਿਖੇ ਅਧਿਆਪਕ ਦਿਵਸ ਮਨਾਇਆ
Ad Position 24