ਸੰਗਤ ਮੰਡੀ, 6 ਸਤੰਬਰ (ਅੰਮਿ੍ਤਪਾਲ ਸ਼ਰਮਾ)- ਦੁਪਹਿਰ ਤੋਂ ਬਾਅਦ ਪਏ ਮੀਂਹ ਦੇ ਪਾਣੀ ਨਾਲ ਸੰਗਤ ਮੰਡੀ ਮੁੜ ਜਲ-ਥਲ ਨਜ਼ਰ ਆਉਣ ਲੱਗੀ | ਪਿਛਲੇ ਲੰਬੇ ਸਮੇਂ ਤੋਂ ਸੰਗਤ ਮੰਡੀ ਵਾਸੀਆਂ ਲਈ ਨਿਕਾਸੀ ਪਾਣੀ ਦੀ ਸਮੱਸਿਆ ਬਣੀ ਹੋਈ ਹੈ, ਜਿਸ ਦਾ ਅਜੇ ਤੱਕ ਕੋਈ ਵੀ ਪੱਕਾ ਹੱਲ ਨਜ਼ਰ ਨਹੀਂ ਆ ਰਿਹਾ | ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਲਗਾਤਾਰ ਇਸ ਸਮੱਸਿਆ ਦੇ ਹੱਲ ਲਈ ਜੀਅ-ਤੋੜ ਯਤਨਾਂ 'ਚ ਲੱਗੇ ਹੋਏ ਹਨ ਅਤੇ ਆਪਣੇ ਪੱਲਿਓਾ ਪੈਸੇ ਖ਼ਰਚ ਕੇ ਵੀ ਸੰਗਤ ਮੰਡੀ ਦੇ ਦੁਕਾਨਦਾਰਾਂ ਦੀ ਇਸ ਵੱਡੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਖ਼ੁਦ ਮਜ਼ਦੂਰਾਂ ਦੇ ਕੋਲ ਖ਼ੜਕੇ ਕੰਮ ਕਰਾਉਂਦੇ ਦੇਖੇ ਜਾ ਸਕਦੇ ਹਨ ਪ੍ਰੰਤੂ ਕੁੱਝ ਸਥਾਨਕ ਰਾਜਨੀਤਕ ਆਗੂ ਉਨਾਂ ਲਈ ਪ੍ਰੇਸ਼ਾਨੀਆਂ ਪੈਦਾ ਕਰਨ ਦੀ ਹਮੇਸ਼ਾ ਤਾਕ 'ਚ ਰਹਿੰਦੇ ਹਨ | ਪਿਛਲੇ ਦਿਨੀਂ ਹੀ ਪ੍ਰਧਾਨ ਗੋਲਡੀ ਵੱਲੋਂ ਮੁੱਖ ਬਾਜ਼ਾਰ 'ਚ ਖੜਾ ਸਾਰਾ ਗੰਦਾ ਪਾਣੀ ਫੀਟਰ ਇੰਜਨਾਂ ਦੀ ਮਦਦ ਨਾਲ ਬਾਹਰ ਕਢਵਾ ਕੇ ਸੱੁਕਾ ਦਿੱਤਾ ਸੀ ਅਤੇ ਸੜਕ ਤੇ ਪਈ ਗਾਰ ਵੀ ਚੁਕਵਾ ਕੇ ਸਾਫ਼ ਸਫ਼ਾਈ ਕਰਵਾਈ ਸੀ, ਪ੍ਰੰਤੂ ਦੁਬਾਰਾ ਪਏ ਮੀਂਹ ਦੇ ਪਾਣੀ ਨਾਲ ਬਾਜ਼ਾਰ ਮੁੜ ਨੱਕੋਂ ਨੱਕ ਭਰ ਗਏ ਹਨ | ਜਿਸ ਕਾਰਨ ਰਾਹਗੀਰਾਂ ਅਤੇ ਪੈਦਲ ਯਾਤਰੀਆਂ ਨੂੰ ਬੱਸ ਅੱਡੇ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਪਾਣੀ ਵਿਚੋਂ ਹੋ ਕੇ ਗੁਜ਼ਰਨਾ ਪੈ ਰਿਹਾ ਹੈ |
ਸੰਗਤ ਮੰਡੀ ਮੀਂਹ ਦੇ ਪਾਣੀ ਨਾਲ ਮੁੜ ਹੋਈ ਜਲ-ਥਲ
ਅਜੀਤ ਡੈਸਕ
07-09-2025