22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਤੇਜ਼ ਮੀਂਹ ਨੇ ਮੰਡੀ ਕਲਾਂ ਦੇ ਬਜ਼ੁਰਗ ਪਤੀ-ਪਤਨੀ ਨੂੰ ਕੀਤਾ ਘਰੋਂ ਬੇ-ਘਰ ਤਰਪਾਲ ਹੇਠਾਂ ਦਿਨ ਕਟੀ ਕਰਨ ਲਈ ਮਜਬੂਰ

Ad Position 21
No active advertisement
ਅਜੀਤ ਡੈਸਕ 07-09-2025

ਬਾਲਿਆਂਵਾਲੀ, 6 ਸਤੰਬਰ (ਕੁਲਦੀਪ ਮਤਵਾਲਾ)-ਪਿਛਲੇ ਕਈ ਦਿਨਾਂ ਤੋਂ ਪੈ ਰਹੇ ਤੇਜ਼ ਮੀਂਹ ਕਾਰਨ ਜਿੱਥੇ ਪੰਜਾਬ ਦੇ ਕਈ ਇਲਾਕਿਆਂ 'ਚ ਹੜ•ਾਂ ਨੇ ਤਬਾਹੀ ਮਚਾਈ ਹੋਈ ਹੈ ਉਥੇ ਹੀ ਨੇੜਲੇ ਪਿੰਡ ਮੰਡੀ ਕਲਾਂ ਦੇ ਬਜ਼ੁਰਗ ਪਤੀ-ਪਤਨੀ ਰੈਣ-ਬਸੇਰੇ ਵਾਲੇ ਇੱਕੋ-ਇਕ ਕਮਰੇ ਦੀ ਛੱਤ ਅਤੇ ਕੰਧਾਂ ਪਾਟਣ ਕਾਰਨ ਬੇ-ਘਰ ਹੋ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਗ਼ਰੀਬ ਪਰਿਵਾਰ ਦੇ ਬਜ਼ੁਰਗ ਸਰਵਣ ਸਿੰਘ ਆਪਣੀ ਬਜ਼ੁਰਗ ਪਤਨੀ ਨਸੀਬ ਕੌਰ ਨਾਲ ਜ਼ਿੰਦਗੀ ਦਾ ਅਖੀਰਲਾ ਸਮਾਂ ਇੱਕੋ ਕਮਰੇ ਵਾਲੇ ਘਰ 'ਚ ਬਤੀਤ ਕਰ ਰਿਹਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਤੇਜ਼ ਮੀਂਹ ਕਾਰਨ ਉਸ ਦੇ ਇਕਲੌਤੇ ਕਮਰੇ ਦੀ ਛੱਤ ਅਤੇ ਕੰਧਾਂ ਪਾਟ ਗਈਆਂ, ਜਿਸ ਕਾਰਨ ਮੀਂਹ ਦਾ ਪਾਣੀ ਨਾਲ ਉਨ•ਾਂ ਦਾ ਘਰ ਜਲ-ਥਲ ਹੋ ਗਿਆ ਹੈ ਜਦਕਿ ਘਰ ਪਾਟਣ ਕਰਕੇ ਉਹ ਕਦੋਂ ਵੀ ਡਿੱਗ ਸਕਦਾ ਹੈ | ਇਸ ਬਜ਼ੁਰਗ ਪਤੀ ਪਤਨੀ ਦੇ ਸਿਰ ਤੇ ਛੱਤ ਨਾ ਹੋਣ ਕਾਰਨ, ਉਹ ਕੱਪੜੇ ਦੀ ਤਰਪਾਲਾਂ ਦਾ ਟੈਂਟ ਬਣਾਕੇ ਰਹਿਣ ਲਈ ਮਜ਼ਬੂਰ ਹਨ ਕਿਉਂਕਿ ਦੁਬਾਰਾ ਤੋਂ ਇਕ ਕਮਰਾ ਬਣਾਉਣ ਤੋਂ ਬਜ਼ੁਰਗ ਜੋੜਾ ਅਸਮਰੱਥ ਹੈ | ਦੱਸਣਾ ਬਣਦਾ ਹੈ ਕਿ ਬਜ਼ੁਰਗ ਸਰਵਨ ਸਿੰਘ ਖੁਦ ਗਠੀਆ ਦੀ ਬਿਮਾਰੀ ਤੋਂ ਪੀੜ•ਤ ਹੋਣ ਕਰਕੇ ਹੱਥਾਂ ਨਾਲ ਕੋਈ ਵੀ ਕੰਮ ਨਹੀਂ ਕਰ ਸਕਦਾ ਜਦਕਿ ਉਸ ਦੀ ਘਰ ਵਾਲੀ ਨਸੀਬ ਕੌਰ ਵੀ ਤੁਰਨ ਫਿਰਨ ਤੋਂ ਲਾਚਾਰ ਹੈ ਜੋ ਕਿ ਲੱਕੜ ਦੀਆਂ ਫੌੜ•ੀਆਂ ਦੇ ਸਹਾਰੇ ਹੀ ਮਾਮੂਲੀ ਜਿਹੀ ਤੁਰ ਸਕਦੀ ਹੈ | ਪਿੰਡ ਦੇ ਸਰਪੰਚ ਮਨਜਿੰਦਰ ਕੌਰ ਤੇ ਉਸ ਦੇ ਸਮਾਜ ਸੇਵੀ ਪਤੀ ਮਲਕੀਤ ਸਿੰਘ ਤੇ ਸਮੁੱਚੀ ਪੰਚਾਇਤ ਤੇ ਸਮਾਜ ਸੇਵੀ ਕੁਲਦੀਪ ਸਿੰਘ ਅÏਲਖ, ਮੈਂਬਰ ਸੁਰਜੀਤ ਰਾਮ ਅਤੇ ਰਾਮ ਸਿੰਘ ਨੇ ਸੂਬਾ ਸਰਕਾਰ ਤੇ ਪ੍ਰਸ਼ਾਸਨ, ਹੋਰ ਸਮਾਜ ਸੇਵੀ ਸੰਸਥਾਵਾਂ ਅਤੇ ਐਨ. ਆਰ. ਆਈ. ਭਰਾਵਾਂ ਤੋਂ ਮੰਗ ਕੀਤੀ ਕਿ ਇਸ ਬਜ਼ੁਰਗ ਜੋੜੇ ਲਈ ਗੁਜ਼ਾਰੇ ਜੋਗਰਾ ਦੁਬਾਰਾ ਆਸ਼ਿਆਨਾ ਬਣਾਉਣ ਲਈ ਵੱਧ ਤੋਂ ਵੱਧ ਆਰਥਿਕ ਮੱਦਦ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਕੰਪਨੀਆਂ ਦੇ ਜਾਅਲੀ ਬੂਟ ਵੇਚਣ ਦੇ ਮਾਮਲੇ ਵਿਚ 1 ਗਿ੍ਫ਼ਤਾਰ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਜੀ.ਐਸ.ਟੀ. ਦਰਾਂ 'ਚ ਕਟੌਤੀ ਕਰਕੇ ਆਮ ਲੋਕਾਂ ਅਤੇ ਵਪਾਰੀਆਂ ਨੂੰ ਦਿੱਤੀ ਵੱਡੀ ਰਾਹਤ-ਸਿੰਗਲਾ
Ad Position 24