22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਵੱਖ-ਵੱਖ ਕੰਪਨੀਆਂ ਦੇ ਜਾਅਲੀ ਬੂਟ ਵੇਚਣ ਦੇ ਮਾਮਲੇ ਵਿਚ 1 ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 07-09-2025
ਬਠਿੰਡਾ, 6 ਸਤੰਬਰ (ਵੀਰਪਾਲ ਸਿੰਘ)- ਨਾਮੀ ਕੰਪਨੀਆਂ ਦੇ ਨਾਮ 'ਤੇ ਜਾਅਲੀ ਬੂਟ ਵੇਚਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਕੀਤੇ ਗਏ ਉਕਤ ਵਿਅਕਤੀ ਦੀ ਦੁਕਾਨ ਵਿਚ ਨਾਇਕੀ, ਐਡੀਡਸ ਕੰਪਨੀ ਦੇ 620 ਨਕਲੀ ਬੂਟ ਬਰਾਮਦ ਕੀਤੇ ਗਏ ਹਨ | ਇਸ ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਪੁਲਿਸ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਰਾਧੇ ਸ਼ਾਮ ਪੁੱਤਰ ਰਾਮ ਵਾਸੀ ਫ਼ਰੀਦਾਬਾਦ ਹਰਿਆਣਾ ਵਲੋਂ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਹਿਮਾਂਸ਼ੂ ਵਾਸੀ ਸੁਰਖਪੀਰ ਰੋਡ ਬਠਿੰਡਾ ਆਪਣੀ ਨਵੀਂ ਬਸਤੀ ਵਿਖੇ ਸਥਿਤ ਦੁਕਾਨ 'ਤੇ ਨਾਇਕੀ ਅਤੇ ਐਡੀਡਸ ਆਦਿ ਕੰਪਨੀਆਂ ਦੇ ਜਾਅਲੀ ਬੂਟ ਵੇਚ ਕੇ ਕਾਪੀ ਰਾਈਟ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ | ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੀ ਦੁਕਾਨ ਤੋਂ 620 ਨਕਲੀ ਬੂਟ ਬਰਾਮਦ ਕਰ ਲਏ ਗਏ, ਜਿਸ 'ਤੇ ਕਾਪੀ ਰਾਈਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ | ਉਕਤ ਵਿਅਕਤੀ ਨੂੰ ਗਿ੍ਫ਼ਤਾਰੀ ਤੋਂ ਬਾਅਦ ਬਰਜ਼ਮਾਨਤ ਰਿਹਾਅ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਬਠਿੰਡਾ 'ਚ ਰੁਕ-ਰੁਕ ਮੀਂਹ ਪੈਣ ਦਾ ਸਿਲਸਿਲਾ ਲਗਾਤਾਰ ਜਾਰੀ ਅਗਲੀ ਖ਼ਬਰ ਤੇਜ਼ ਮੀਂਹ ਨੇ ਮੰਡੀ ਕਲਾਂ ਦੇ ਬਜ਼ੁਰਗ ਪਤੀ-ਪਤਨੀ ਨੂੰ ਕੀਤਾ ਘਰੋਂ ਬੇ-ਘਰ ਤਰਪਾਲ ਹੇਠਾਂ ਦਿਨ ਕਟੀ ਕਰਨ ਲਈ ਮਜਬੂਰ
Ad Position 24