ਦਿੜ੍ਹਬਾ ਮੰਡੀ, 6 ਸਤੰਬਰ (ਹਰਬੰਸ ਸਿੰਘ ਛਾਜਲੀ) - ਪਿੰਡ ਗੁੱਜਰਾਂ ਵਿਖੇ ਗ੍ਰੰਥੀ ਸਿੰਘ ਦਾ ਮੀਂਹ ਕਾਰਨ ਘਰ ਦੀ ਛੱਤ ਡਿਗ ਗਈ | ਗ੍ਰੰਥੀ ਸਭਾ ਦਿੜ੍ਹਬਾ ਇਲਾਕੇ ਦੇ ਪ੍ਰਧਾਨ ਅਤੇ ਕੌਹਰੀਆਂ ਰੋਡ ਦਿੜ੍ਹਬਾ ਵਿਖੇ ਗੁਰੂ 'ਚ ਗ੍ਰੰਥੀ ਸਿੰਘ ਜਗਤਾਰ ਸਿੰਘ ਗੁੱਜਰਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਘਰ ਦੀ ਛੱਤ ਡਿਗ ਪਈ | ਘਰ ਦੇ ਤਿੰਨ ਕਮਰੇ ਹਨ | ਦੋ ਕਮਰਿਆਂ ਦੀ ਛੱਤ ਡਿਗ ਪਈ ਹੈ | ਤੀਜੇ ਕਮਰਾ ਚੋਅ ਰਿਹਾ ਹੈ | ਜਿਸ ਕਰ ਕੇ ਪਰਿਵਾਰ ਬਹੁਤ ਹੀ ਮੁਸ਼ਕਿਲ ਦੀ ਘੜੀ ਵਿਚੋਂ ਗੁਜ਼ਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪਰਿਵਾਰ ਸਿੱਖੀ ਨੂੰ ਸਮਰਪਿਤ ਹੈ | ਲੰਮੇ ਸਮੇਂ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ ਹਾਂ | ਧਾਰਮਿਕ ਸੰਘਰਸ਼ਾਂ ਅਤੇ ਕਿਸਾਨੀ ਸੰਘਰਸ਼ ਵਿਚ ਵੀ ਪੂਰੀ ਸਰਗਰਮੀ ਨਾਲ ਨਿਭਾਈ ਜਾਂਦੀ ਹੈ | ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘਾਂ ਦੀ ਤਨਖ਼ਾਹ ਬਹੁਤ ਘੱਟ ਹੈ | ਜਿਸ ਨਾਲ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਹੁੰਦਾ ਹੈ | ਜਿਸ ਕਰ ਕੇ ਘਰ ਵੀ ਨਹੀਂ ਬਣ ਸਕਿਆ | ਹੋਰ ਵੀ ਬਹੁਤ ਸਾਰੇ ਗ੍ਰੰਥੀ ਸਿੰਘ ਅਜਿਹੀਆਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ | ਆਰਥਿਕ ਤੰਗੀ ਨਾਲ ਜੂਝ ਰਹੇ ਗ੍ਰੰਥੀ ਸਿੰਘ ਨੂੰ ਕਿਸੇ ਤਰ੍ਹਾਂ ਦੀ ਕੋਈ ਪਰਿਵਾਰ ਤੇ ਮੁਸੀਬਤ ਆਉਣ ਤੇ ਆਰਥਿਕ ਪ੍ਰੇਸ਼ਾਨੀ ਨਾਲ ਮਾਨਸਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਗ੍ਰੰਥੀ ਸਿੰਘਾਂ ਦੀ ਸਮੱਸਿਆ ਹੱਲ ਕਰਨ ਲਈ ਹੰਭਲਾ ਮਾਰਨ ਤਾਂ ਕਿ ਗ੍ਰੰਥੀ ਸਿੰਘਾਂ ਨਿਸ਼ਚਿਤ ਹੋ ਕੇ ਸੇਵਾ ਕਰਦੇ ਰਹਿਣ |