22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪੰਜਾਬ ਦੇ ਲੋਕਾਂ ਦੇ ਸਵਾਲਾਂ ਤੋਂ ਭੱਜਦਾ ਭਗਵੰਤ ਮਾਨ ਹਸਪਤਾਲ ਵਿਚ ਦਾਖਲ ਹੋਇਆ- ਢੀਂਡਸਾ

Ad Position 21
No active advertisement
ਅਜੀਤ ਡੈਸਕ 07-09-2025
ਮੂਨਕ, 6 ਸਤੰਬਰ (ਪ੍ਰਵੀਨ ਮਦਾਨ) - ਸਾਬਕਾ ਖਜਾਨਾ ਮੰਤਰੀ ਪੰਜਾਬ ਸ੍ਰ ਪਰਮਿੰਦਰ ਸਿੰਘ ਢੀਂਡਸਾ ਨੇ ਮੂਨਕ ਘੱਗਰ ਦਰਿਆ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਵਾਲਾਂ ਤੋ ਭੱਜਦਾ ਭਗਵੰਤ ਮਾਨ ਹਸਪਤਾਲ ਵਿਚ ਦਾਖਲ ਹੋਇਆ ਹੈ | ਇਹ ਮਹਿਜ਼ ਇਕ ਡਰਾਮਾ ਹੈ ਕਿਉਂਕਿ ਲੋਕ ਹੁਣ ਹੜ੍ਹਾਂ ਦੀ ਤਿਆਰੀ ਅਤੇ ਪੰਜਾਬ ਤੇ ਦਿੱਲੀ ਵਾਲਿਆਂ ਦੀ ਸਰਦਾਰੀ ਬਾਰੇ ਸਵਾਲ ਕਰਦੇ ਹਨ | ਇਨ੍ਹਾਂ ਸਵਾਲਾਂ ਤੋ ਘਬਰਾ ਕੇ ਇਸ ਨੇ ਬੀਮਾਰੀ ਦਾ ਬਹਾਨਾ ਲਗਾ ਕੇ ਹਸਪਤਾਲ ਦੀ ਸ਼ਰਨ ਲੈ ਲਈ ਹੈ ਪਰ ਉਹ ਉਨ੍ਹਾਂ ਦੀ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਨ | ਉਨ੍ਹਾਂ ਆਖਿਆ ਸਰਕਾਰ ਦੀ ਅਣਗਹਿਲੀ ਕਾਰਨ ਪੰਜਾਬ ਨੇ ਵੱਡੀ ਤਾਦਾਦ ਵਿਚ ਹੜ੍ਹਾਂ ਦਾ ਸੰਤਾਪ ਝੇਲਿਆ ਹੈ | ਇਸ ਦੌਰਾਨ ਉਨ੍ਹਾਂ ਆਪ ਸਰਕਾਰ ਤੇ ਤਗੜੇ ਰਗੜੇ ਲਗਾਏ | ਇਸ ਮਾੜੇ ਹਾਲਾਤ ਵਿਚ ਲੋਕਾਂ ਦੀ ਬਾਂਹ ਸਰਕਾਰ ਨਹੀਂ ਫੜੀ ਅਤੇ ਲੋਕ ਹੁਣ ਸਰਕਾਰ ਦਾ ਵਿਰੋਧ ਕਰ ਰਹੇ ਹਨ ਜਿਸ ਕਰ ਕੇ ਉਹ ਹੁਣ ਹੜ ਪ੍ਰਭਾਵਿਤ ਇਲਾਕਿਆਂ ਦੇ ਡਰ ਕਾਰਨ ਪਾਸੇ ਹੋਣ ਲੱਗ ਪਏ ਹਨ | ਪਰ ਉਨ੍ਹਾਂ ਤੋਂ ਪੰਜਾਬ ਦੇ ਭਲੇ ਅਤੇ ਹੜ ਪੀੜਤ ਪਰਿਵਾਰਾਂ ਨੂੰ ਸਹੂਲਤਾਂ ਦੇਣ ਲਈ ਕੋਈ ਉਮੀਦ ਨਹੀਂ | ਉਨ੍ਹਾਂ ਕਿਹਾ ਕੀ ਉਨ੍ਹਾਂ ਦਾ ਪਰਿਵਾਰ ਪਹਿਲੇ ਵੀ ਪੰਜਾਬ ਦੇ ਲੋਕਾਂ ਨਾਲ ਸੀ ਤੇ ਹੁਣ ਵੀ ਅÏਖੀ ਘੜੀ ਵਿਚ ਹਰ ਸੰਭਵ ਮਦਦ ਕਰਨਗੇ | ਉਨ੍ਹਾਂ ਮਾਲੀ ਮਦਦ ਵੀ ਕੀਤ ਉਨ੍ਹਾਂ ਕੇਂਦਰ ਤੋ ਜਾਰੀ ਦੀ ਮੰਗ ਕੀਤੀ | ਇਸ ਸਮੇਂ ਉਨ੍ਹਾਂ ਨਾਲ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਪੀ.ਏ ਲਲਿਤ ਕੁਮਾਰ, ਭੀਮ ਸੈਨ ਗਰਗ, ਸਲੀਮ ਅਲੀ, ਰਫ਼ੀ ਖਾਨ, ਮੇਜਰ ਸਿੰਘ ਬੁਸੈਹਰਾ ਚਮਕੌਰ ਸਿੰਘ ਬਾਦਲਗੜ੍ਹ, ਕਾਬਲ ਸੇਖੋਂ, ਕਸ਼ਿਸ਼ ਅਰੋੜਾ, ਹੁਕਮਾਂ ਸਿੰਘ ਸਾਬਕਾ ਸਰਪੰਚ ਪਾਪੜਾਂ, ਕਿ੍ਸ਼ਨ ਬੰਗਾਂ, ਭੀਮ ਭੁੰਦੜਭੈਣੀ, ਮਿੱਠੂ ਸ਼ਰਮਾ, ਤਿ੍ਲੋਕ ਹਾਂਡਾ ਅਤੇ ਹੋਰ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯਾਤਰੀ ਨੂੰ ਗੱਡੀ ਵਿਚ ਪਿਆ ਦਿਲ ਦਾ ਦੌਰਾ ਅਗਲੀ ਖ਼ਬਰ ਗੁੱਜਰਾਂ ਵਿਖੇ ਗ੍ਰੰਥੀ ਸਿੰਘ ਦੇ ਘਰ ਦੀ ਛੱਤ ਡਿਗੀ <br/>
Ad Position 24