ਰਾਮਾਂ ਮੰਡੀ, 6 ਸਤੰਬਰ (ਤਰਸੇਮ ਸਿੰਗਲਾ) ਸ਼ੁੱਕਰਵਾਰ ਨੂੰ ਰੇਲ ਗੱਡੀ ਰਾਹੀਂ ਬਠਿੰਡਾ ਤੋਂ ਰਾਮਾਂ ਮੰਡੀ ਆ ਰਹੇ ਇਕ ਯਾਤਰੀ ਨੂੰ ਗੱਡੀ ਵਿਚ ਹੀ ਦਿਲ ਦਾ ਦੌਰਾ ਪੈਣ ਨਾਲ ਤਬੀਅਤ ਵਿਗੜ ਗਈ, ਜਿਸ ਦੀ ਸੂਚਨਾ ਮਿਲਦੇ ਹੀ ਸਥਾਨਕ ਹੈਲਪਲਾਈਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰਾਂ ਕਾਲਾ ਬੰਗੀ ਅਤੇ ਹੋਰ ਮੈਂਬਰ ਐਂਬੂਲੈਂਸ ਲੈ ਕੇ ਰੇਲਵੇ ਸਟੇਸ਼ਨ 'ਤੇ ਪੁਹੰਚੇ ਅਤੇ ਯਾਤਰੀ ਨੂੰ ਇਲਾਜ ਲਈ ਗੱਡੀ ਵਿਚੋਂ ਉਤਾਰ ਕੇ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ | ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਮਿ੍ਤਕ ਯਾਤਰੀ ਦੀ ਪਹਿਚਾਣ ਰਾਮ ਨਿਵਾਸ (73) ਪੁੱਤਰ ਸ਼ਾਮ ਲਾਲ ਵਾਸੀ ਬਾਘਾ ਰੋਡ ਰਾਮਾਂ ਮੰਡੀ ਵਜੋਂ ਹੋਈ ਹੈ |