22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਖੇ ਅਧਿਆਪਕ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 07-09-2025
ਸੀਂਗੋ ਮੰਡੀ, 6 ਸਤੰਬਰ (ਪਿ੍ੰਸ ਗਰਗ)-ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਖੇ ਸਕੂਲ ਵਿਦਿਆਰਥੀਆਂ ਵਲੋਂ ਅਧਿਆਪਕ ਦਿਵਸ ਮਨਾਇਆ ਗਿਆ | ਇਸ ਸਮੇਂ ਵਿਦਿਆਰਥੀਆਂ ਨੇ ਅਧਿਆਪਕਾਂ ਲਈ ਤੋਹਫ਼ੇ ਵੀ ਬਣਾਏ | ਸਕੂਲ ਪਿ੍ੰਸੀਪਲ ਮਧੂ ਬਾਂਸਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ: ਰਾਧਾ ਕਿ੍ਸ਼ਨ ਜੋ ਇਕ ਚੰਗੇ ਫ਼ਲਾਸਫਰ ਹੋਏ | ਉਨ੍ਹਾਂ ਕਿਹਾ ਕਿ ਸਮਾਜ ਵਿਚ ਅਸੀਂ ਸਾਰੇ ਹੀ ਅਧਿਆਪਕ ਹਾਂ ਕਿ ਵਿਦਿਆਰਥੀ ਵੱਡੇ ਹੋਣ ਤੱਕ ਆਪਣੇ ਵੱਡਿਆਂ ਤੋਂ ਕੁਝ ਜਾ ਕੁਝ ਸਿੱਖਦਾ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਛੋਟੇ ਬੱਚੇ ਦੀ ਗੱਲ ਕਰੀਏ ਤਾਂ ਉਸ ਲਈ ਉਸ ਦੀ ਮਾਤਾ ਹੀ ਉਸਦੀ ਪਹਿਲੀ ਅਧਿਆਪਕ ਹੁੰਦੀ ਹੈ ਕਿਓਾਕਿ ਸਭ ਤੋਂ ਪਹਿਲਾ ਉਹ ਆਪਣੀ ਮਾਂ ਤੋ ਹੀ ਸਿੱਖਦਾ ਹੈ | ਉਨ੍ਹਾਂ ਕਿਹਾ ਕਿ ਅਧਿਆਪਕ ਅੱਜ ਦੇ ਨਿਰਮਾਤਾ ਹਨ ਕਿਉਂਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਤੇ ਚੰਗੀ ਸਿੱਖਿਆ ਲੈ ਕੇ ਇਹੀ ਬੱਚੇ ਭਵਿੱਖ ਵਿਚ ਡਾਕਟਰ, ਅਫ਼ਸਰ, ਇੰਜਨੀਅਰ, ਨੇਤਾ ਆਦਿ ਬਣ ਕੇ ਆਪਣੇ ਚੰਗੇ ਜੀਵਨ ਦੇ ਨਾਲ ਨਾਲ ਦੂਜਿਆਂ ਲਈ ਵੀ ਚੰਗੀ ਉਦਾਹਰਣ ਬਣਦੇ ਹਨ ਅਤੇ ਅਧਿਆਪਕ ਵੀ ਇੰਨਾਂ ਵਿਚੋਂ ਹੀ ਬਣਦੇ ਹਨ, ਇਸ ਲਈ ਅਧਿਆਪਕ ਰੀੜ੍ਹ ਦੀ ਹੱਡੀ ਹੈ | ਉਨ੍ਹਾਂ ਅਧਿਆਪਕ ਦਿਵਸ ਮੌਕੇ ਸਭਨਾਂ ਨੂੰ ਵਧਾਈ ਦਿੰਦਿਆਂ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਪਿੰਡ ਲਹਿਰੀ ਵਿਖੇ ਆਤਮਾ ਸਕੀਮ ਅਧੀਨ ਫ਼ਾਰਮ ਸਕੂਲ ਕਲਾਸ ਅਗਲੀ ਖ਼ਬਰ ਸਮਾਜ ਸੇਵੀ ਨਾਇਬ ਸਿੰਘ ਗੰਗਾ ਦਾ ਦਿਹਾਂਤ
Ad Position 24