ਸੀਂਗੋ ਮੰਡੀ, 5 ਸਤੰਬਰ (ਪਿ੍ੰਸ ਗਰਗ)-ਮੁੱਖ ਖੇਤੀਬਾੜੀ ਅਫ਼ਸਰ ਡਾ: ਜਗਦੀਸ਼ ਸਿੰਘ ਅਤੇ ਪੀ. ਡੀ. ਆਤਮਾ ਡਾ: ਤੇਜਦੀਪ ਕੌਰ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਵਿਖੇ ਆਤਮਾ ਸਕੀਮ ਅਧੀਨ ਫਾਰਮ ਸਕੂਲ ਦੀ ਕਲਾਸ ਲਗਾਈ ਗਈ | ਕਲਾਸ ਦੀ ਸ਼ੁਰੂਆਤ ਵਿਚ ਜਰਾ ਸਿੰਘ ਬੀ. ਟੀ. ਐਮ. ਆਤਮਾ ਵਲੋਂ ਪਹੁੰਚੇ ਕਿਸਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਫਾਰਮ ਸਕੂਲ ਦੀ ਕਲਾਸ ਦੇ ਵਿਸ਼ੇ ਬਾਰੇ ਅਤੇ ਆਤਮਾ ਸਕੀਮ ਅਧੀਨ ਚੱਲ ਰਹੀਆਂ ਗਤੀਵਿਧੀਆਂ ਸਬੰਧੀ ਸੰਖੇਪ ਵਿਚ ਜਾਣਕਾਰੀ ਦਿੱਤੀ ਗਈ | ਇਸ ਕਲਾਸ ਵਿਚ ਡਾ. ਸੰਦੀਪ ਸਿੰਘ ਖੇਤਬਾੜੀ ਵਿਕਾਸ ਅਫ਼ਸਰ ਵਲੋਂ ਨਰਮੇ ਅਤੇ ਝੋਨੇ ਦੀ ਫ਼ਸਲ ਦੀਆਂ ਬਿਮਾਰੀਆਂ ਅਤੇ ਹਾਨੀਕਾਰਕ ਕੀੜੇਆਂ ਦੀ ਪਹਿਚਾਣ ਅਤੇ ਰੋਕਥਾਮ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ | ਕਲਾਸ ਦੌਰਾਨ ਲਾਭ ਸਿੰਘ ਤਕਨੀਕੀ ਮੈਨੇਜਰ ਵਲੋਂ ਵੱਖ-ਵੱਖ ਫ਼ਸਲਾਂ ਉਪਰ ਸਪਰੇਅ ਕਰਨ ਦੀ ਤਕਨੀਕ ਸਬੰਧੀ ਜਾਣੂ ਕਰਵਾਇਆ ਗਿਆ | ਇਸ ਮੌਕੇ ਸਹਾਇਕ ਤਕਨੀਕੀ ਮੈਨੇਜਰ ਵਿਕਾਸ ਸਿੰਗਲਾ ਵਲੋਂ ਕਿਸਾਨਾਂ ਨੂੰ ਮਿੱਟੀ ਤੇ ਪਾਣੀ ਪਰਖ਼ ਦੀ ਮਹਤੱਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜ਼ਮੀਨ ਵਿਚ ਜੈਵਿਕ ਮਾਦਾ ਵਧਾਉਣ ਤੋਂ ਇਲਾਵਾ ਮਿੱਤਰ ਕੀੜੇ ਬਚਾਉਣ ਸਬੰਧੀ ਨੁਕਤੇ ਸਾਂਝੇ ਕੀਤੇ ਗਏ | ਇਸ ਕਲਾਸ ਵਿਚ ਕਿਸਾਨਾਂ ਨੂੰ ਸਟੇਸ਼ਨਰੀ ਕਿੱਟਾਂ ਅਤੇ ਰਿਫ਼ਰੈਸ਼ਮੈਂਟ ਵੀ ਵੰਡੀ ਗਈ | ਅੰਤ ਵਿਚ ਜਗਤਾਰ ਸਿੰਘ ਤਕਨੀਕੀ ਮੈਨੇਜਰ ਵਲੋਂ ਆਏ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਗੁਰਜੀਤ ਸਿੰਘ ਏ ਐਸ ਆਈ, ਈਸ਼ਰ ਸਿੰਘ, ਕਿਸਾਨ ਕੁਲਦੀਪ ਸਿੰਘ ਹਾਜ਼ਰ ਸਨ |