22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਅੱਜ ਬਰਸੀ 'ਤੇ ਵਿਸ਼ੇਸ਼…- ਭਾਰਤ ਪਾਕਿ ਜੰਗ ਦੇ ਸ਼ਹੀਦ ਹਰਜੀਤ ਸਿੰਘ ਸਿੱਧੂ (ਭਗਤਾ ਭਾਈਕਾ)

Ad Position 21
No active advertisement
ਅਜੀਤ ਡੈਸਕ 07-09-2025
ਭਗਤਾ ਭਾਈਕਾ - ਦੇਸ਼ ਲਈ ਕੁਰਬਾਨੀਆਂ ਕਰਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ | ਅਜਿਹੀ ਹੀ ਸ਼ਖਸੀਅਤ ਸਨ ਸ਼ਹੀਦ ਹਰਜੀਤ ਸਿੰਘ ਸਿੱਧੂ ਭਗਤਾ ਭਾਈਕਾ ਜਿਨ੍ਹਾਂ 26 ਸਾਲ ਦੀ ਉਮਰ ਵਿਚ ਦੇਸ਼ ਦੀ ਸੁਰੱਖਿਆ ਲਈ ਆਪਣੀ ਸ਼ਹੀਦੀ ਦਿੱਤੀ | ਸ਼ਹੀਦ ਹਰਜੀਤ ਸਿੰਘ ਸਿੱਧੂ ਦਾ ਜਨਮ 1939 ਵਿਚ ਪਿਤਾ ਸਰਦਾਰ ਚੰਦ ਸਿੰਘ ਸਿੱਧੂ ਦੇ ਘਰ ਮਾਤਾ ਗੁਰਨਾਮ ਕੌਰ ਦੀ ਕੁੱਖੋਂ ਪਿੰਡ ਕਰਤਾਰਪੁਰ ਚੱਕ 200 ਤਹਿਸੀਲ ਸੁਮੰਦਰੀ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ | ਉਹ ਆਪਣੇ ਅੱਠ ਭੈਣ ਭਰਾਵਾਂ ਵਿਚੋਂ ਇਕ ਸਨ | ਸੰਨ 1947 ਦੀ ਭਾਰਤ ਪਾਕਿ ਵੰਡ ਮਗਰੋਂ ਸਿੱਧੂ ਪਰਿਵਾਰ ਪਿੰਡ ਭਗਤਾ ਭਾਈਕਾ ਵਿਖੇ ਆ ਗਿਆ | ਉਨ੍ਹਾਂ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਭਗਤਾ ਭਾਈਕਾ ਤੋਂ ਕੀਤੀ | ਸ਼ੁਰੂ ਤੋਂ ਹੀ ਦੇਸ਼ ਭਗਤੀ ਦਾ ਜਜ਼ਬਾ ਰੱਖਣ ਵਾਲੇ ਹਰਜੀਤ ਸਿੰਘ ਸਿੱਧੂ ਸਾਲ 1957 ਵਿਚ ਭਾਰਤੀ ਫੌਜ ਦੇ ਟੈਂਕ ਰਸਾਲਾ ਯੂਨਿਟ ਵਿਚ ਭਰਤੀ ਹੋ ਕੇ ਸਰਹੱਦਾਂ ਦੀ ਰਾਖੀ ਲਈ ਡਟ ਗਏ | ਉਨ੍ਹਾਂ ਦਾ ਵਿਆਹ ਸਾਲ 1963 ਵਿਖੇ ਗੁਰਦੇਵ ਕੌਰ ਵਾਸੀ ਸੈਦੋਕੇ (ਮੋਗਾ) ਨਾਲ ਹੋਇਆ | ਉਹ ਬਾਸਕਿਟਬਾਲ ਦੇ ਵੀ ਚੰਗੇ ਖਿਡਾਰੀ ਸਨ | ਸਾਲ 1965 ਦੀ ਭਾਰਤ-ਪਾਕਿ ਜੰਗ ਦੌਰਾਨ ਉਹ 7 ਸਤੰਬਰ 1965 ਨੂੰ ਭਾਰਤੀ ਫੌਜ ਦੇ ਸਰਮਨਟੈਂਕ 'ਤੇ ਆਪਣੀ ਡਿਊਟੀ ਨਿਭਾਉਂਦੇ ਦੁਸ਼ਮਣ ਦਾ ਡੱਟ ਕੇ ਸਾਹਮਣਾ ਕਰਦਿਆਂ ਅੰਮਿ੍ਤਸਰ ਨੇੜੇ ਸ਼ਹੀਦ ਹੋ ਗਏ | ਇਸ ਸਮੇਂ ਉਨ੍ਹਾਂ ਦੀ ਬੇਟੀ ਪਰਮਜੀਤ ਕੌਰ ਦੀ ਉਮਰ ਸਿਰਫ਼ 9 ਮਹੀਨੇ ਸੀ | ਇਸ ਸਮੇਂ ਉਨ੍ਹਾਂ ਦਾ ਭਤੀਜਾ ਜਗਸੀਰ ਸਿੰਘ ਸਿੱਧੂ ਸਮਾਜ ਸੇਵਾ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ | ਕੈਨੇਡਾ ਵਿਚ ਰਹਿ ਰਹੇ ਸਮਾਜ ਸੇਵੀ ਨੌਜਵਾਨ ਜਗਸੀਰ ਸਿੰਘ ਸਿੱਧੂ ਨੇ ਆਪਣੇ ਸਤਿਕਾਰਯੋਗ ਤਾਇਆ ਦੇ ਨਾਮ ਉਪਰ ਸ਼ਹੀਦ ਹਰਜੀਤ ਸਿੰਘ ਸਿੱਧੂ ਸੇਵਾ ਸੋਸਾਇਟੀ ਭਗਤਾ ਭਾਈਕਾ ਬਣਾ ਕੇ ਇਲਾਕੇ ਵਿਚ ਸਮਾਜ ਸੇਵਾ ਦੇ ਕਾਰਜ ਕੀਤੇ ਹਨ | ਉਹ ਲੋੜਵੰਦਾਂ ਦੀ ਮੱਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ | ਸਰਕਾਰਾਂ ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਨੂੰ ਮਾਣ ਸਨਾਮਨ ਦਿੰਦੀਆਂ ਹਨ ਪਰ ਉਨ੍ਹਾਂ ਦੀਆਂ ਯਾਦਗਾਰਾਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਸ਼ਹੀਦਾਂ ਤੋਂ ਪ੍ਰੇਰਨਾ ਲੈ ਸਕੇ | ਸਮਾਜ ਸੇਵੀ ਜਗਸੀਰ ਸਿੰਘ ਸਿੱਧੂ ਨੇ ਆਪਣੇ ਤਾਇਆ ਸ਼ਹੀਦ ਹਰਜੀਤ ਸਿੰਘ ਸਿੱਧੂ ਦੀ ਯਾਦ ਵਿਚ ਉਨ੍ਹਾਂ ਦਾ ਬੁੱਤ ਭਗਤਾ ਭਾਈਕਾ ਵਿਚ ਆਪਣੇ ਖਰਚੇ 'ਤੇ ਲਗਵਾਇਆ ਹੈ | ਜਗਸੀਰ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ ਜਿਨ੍ਹਾਂ ਤੋਂ ਅਗਲੀ ਪੀੜ੍ਹੀ ਨੇ ਸੇਧ ਲੈਣੀ ਹੁੰਦੀ ਹੈ | ਸਿੱਧੂ ਪਰਿਵਾਰ ਵਲੋਂ ਹਰ ਸਾਲ ਦੀ ਤਰ੍ਹਾਂ 7 ਸਤੰਬਰ ਨੂੰ ਸ਼ਹੀਦ ਹਰਜੀਤ ਸਿੰਘ ਸਿੱਧੂ ਦੀ ਸਲਾਨਾ ਬਰਸੀ ਭਗਤਾ ਭਾਈਕਾ ਵਿਖੇ ਬਰਸੀ ਮਨਾਈ ਜਾ ਰਹੀ ਹੈ |
- ਸੁਖਪਾਲ ਸਿੰਘ ਸੋਨੀ
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਵੱਡੀ ਗਿਣਤੀ ਵਿਚ ਹੋਏ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਪਿੰਡ ਲਹਿਰੀ ਵਿਖੇ ਆਤਮਾ ਸਕੀਮ ਅਧੀਨ ਫ਼ਾਰਮ ਸਕੂਲ ਕਲਾਸ
Ad Position 24