ਰਾਮਾਂ ਮੰਡੀ, 6 ਸਤੰਬਰ (ਤਰਸੇਮ ਸਿੰਗਲਾ)- ਅਖਿਲ ਭਾਰਤੀਆ ਹਿੰਦੂ ਮਹਾਂਸਭਾ ਯੁਵਾ ਮੋਰਚਾ ਰਾਮਾਂ ਮੰਡੀ ਵੱਲੋਂ ਅੱਜ ਸਥਾਨਕ ਗਣਪਤੀ ਕਾਲੋਨੀ ਗਲੀ ਨੰਬਰ 14/3 ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਜਪਾ ਬਠਿੰਡਾ ਦੇ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ¢ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਨÏਜਵਾਨਾਂ ਨੇ ਭਾਜਪਾ ਵਿਚ ਸ਼ਮੂਲੀਅਤ ਕੀਤੀ, ਜਿਨ੍ਹਾਂ ਨੂੰ ਸਰੂਪ ਚੰਦ ਸਿੰਗਲਾ ਵਲੋਂ ਪਾਰਟੀ ਦੇ ਮਫ਼ਲਰ ਭੇਂਟ ਕਰਕੇ ਪਾਰਟੀ ਵਿਚ ਸ਼ਾਮਿਲ ਹੋਣ ਤੇ ਸਨਮਾਨ ਦਿੱਤਾ ਗਿਆ¢ ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਯੂ.ਪੀ., ਜੰਮੂ ਅਤੇ ਕਸ਼ਮੀਰ ਵਿਚੋਂ ਗੁੰਡਾਗਰਦੀ ਖ਼ਤਮ ਕਰਨ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ¢ ਪੰਜਾਬ ਦੇ ਲੋਕ ਵਾਰੀ ਵਾਰੀ ਸਾਰੀਆਂ ਪਾਰਟੀਆਂ ਨੂੰ ਰਾਜ ਕਰਨ ਦਾ ਮÏਕਾ ਦੇ ਕੇ ਜਾਣ ਚੁੱਕੇ ਹਨ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਭਾਜਪਾ ਹੀ ਸਥਾਪਿਤ ਕਰ ਸਕਦੀ ਹੈ, ਇਸ ਲਈ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨਾ ਤੈਅ ਹੈ¢ ਸਰੂਪ ਚੰਦ ਸਿੰਗਲਾ ਤੋਂ ਇਲਾਵਾ ਗੁਰਪ੍ਰੀਤ ਸਿੰਘ ਮਲੂਕਾ, ਰਾਕੇਸ਼ ਮਹਾਜਨ ਉਪ ਚੇਅਰਮੈਨ ਮਾਰਕੀਟ ਕਮੇਟੀ ਰਾਮਾਂ, ਜੱਸਾ ਸਿੰਘ ਭੁੱਚੋ ਅਤੇ ਰਾਹੁਲ ਮੋਰੀਆ ਜ਼ਿਲ੍ਹਾ ਪ੍ਰਧਾਨ ਅਖਿਲ ਭਾਰਤੀਆ ਹਿੰਦੂ ਮਹਾਂਸਭਾ ਯੁਵਾ ਮੋਰਚਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ¢ ਇਸ ਮÏਕੇ ਕਾਲੋਨੀ ਦੇ ਲੋਕਾਂ ਤੋਂ ਇਲਾਵਾ ਭਾਜਪਾ ਦੇ ਰਾਕੇਸ਼ ਮਹਾਜਨ ਉਪ ਚੇਅਰਮੈਨ ਮਾਰਕੀਟ ਕਮੇਟੀ ਰਾਮਾਂ, ਨਿਰਮਲ ਓਸਵਾਲ ਮੰਡਲ ਪ੍ਰਧਾਨ ਰਾਮਾਂ, ਦਿਨੇਸ਼ ਮਿੱਤਲ ਮੀਤ ਪ੍ਰਧਾਨ ਮੰਡਲ ਰਾਮਾਂ, ਬਿ੍ਜ ਲਾਲ ਸਾਬਕਾ ਮੈਨੇਜਰ, ਟੈਣੀ ਅਗਰਵਾਲ, ਭੋਲਾ ਮਾਨਸਾ, ਰਮੇਸ਼ ਕੁਮਾਰ ਸਕੂਟਰ ਮਿਸਤਰੀ, ਰਾਹੁਲ ਮੋਰੀਆ, ਰਾਜਪਾਲ ਸਿੰਘ ਬਖਤੂ,ਅਧਿਕ ਠਾਕੁਰ, ਜੱਸਾ ਸਿੰਘ ਭੁੱਚੋ, ਖੰਜੀ ਚੱਕੀ ਵਾਲਾ ਆਦਿ ਹਾਜ਼ਰ ਸਨ¢ ਰਾਹੁਲ ਮੋਰੀਆ ਨੇ ਮਹਿਮਾਨਾਂ ਅਤੇ ਮੁਹੱਲਾ ਵਾਸੀਆਂ ਦਾ ਧੰਨਵਾਦ ਕੀਤਾ¢