01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਖ਼ਰੀਦ ਦੇ ਪਹਿਲੇ ਹਫ਼ਤੇ ਦੌਰਾਨ ਜ਼ਿਲੇ੍ਹ ਦੀ ਕਿਸੇ ਵੀ ਦਾਣਾ ਮੰਡੀ 'ਚ ਨਹੀਂ ਹੋਈ ਝੋਨੇ ਦੀ ਆਮਦ

Ad Position 21
No active advertisement
ਅਜੀਤ ਡੈਸਕ 23-09-2025
ਬਠਿੰਡਾ, 22 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਸਰਕਾਰ ਦੀ ਪਹਿਲਕਦਮੀ ਦੇ ਚੱਲਦਿਆਂ ਬੇਸ਼ੱਕ ਇਸ ਵਾਰ ਸੂਬੇ ਅੰਦਰ ਝੋਨੇ ਦੀ ਖ਼ਰੀਦ 1 ਅਕਤੂਬਰ ਦੀ ਬਜਾਏ 16 ਸਤੰਬਰ ਤੋਂ ਸ਼ੁਰੂ ਹੋ ਚੁਕੀ ਹੈ ਪਰ ਖ਼ਰੀਦ ਦਾ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਜ਼ਿਲ੍ਹਾ ਬਠਿੰਡਾ ਦੀ ਕਿਸੇ ਵੀ ਦਾਣਾ ਮੰਡੀ ਵਿਚ ਝੋਨੇ ਦੀ ਆਮਦ ਨਹੀਂ ਹੋਈ ਹੈ, ਜਿਸ ਕਾਰਨ ਜ਼ਿਲੇ੍ਹ 'ਚ ਝੋਨੇ ਦੀ ਅਜੇ ਤੱਕ ਖ਼ਰੀਦ ਨਹੀਂ ਹੋ ਸਕੀ | ਬੇਸ਼ੱਕ ਸਰਕਾਰ ਨੇ ਝੋਨੇ ਦੀ ਲੁਆਈ ਵੇਲੇ ਵੀ ਕਿਸਾਨਾਂ ਨੂੰ ਕਰੀਬ 15 ਦਿਨ ਪਹਿਲਾਂ ਝੋਨਾ ਲਗਾਉਣ ਦੀ ਛੋਟ ਦਿੱਤੀ ਸੀ, ਪਰ ਪਿਛਲੇ ਦਿਨੀਂ ਸੂਬੇ 'ਚ ਲਗਾਤਾਰ ਵਰੇ੍ਹ ਮੀਹਾਂ ਕਾਰਨ ਝੋਨੇ ਦੀ ਫ਼ਸਲ ਦੇ ਪੱਕਣ 'ਚ ਦੇਰੀ ਹੋਈ ਹੈ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਮੌਸਮ 'ਚ ਆਈ ਗਰਮਾਹਟ ਦਾ ਝੋਨੇ ਦੀ ਫ਼ਸਲ 'ਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਅਕਤੂਬਰ ਦੇ ਪਹਿਲੇ ਹਫ਼ਤੇ ਦੌਰਾਨ ਦਾਣਾ ਮੰਡੀਆਂ 'ਚ ਝੋਨੇ ਦੇ ਆਉਣ ਦੀ ਸੰਭਾਵਨਾ ਹੈ | ਦੂਜੇ ਪਾਸੇ ਜ਼ਿਲ੍ਹਾ ਖ਼ੁਰਾਕ ਸਿਵਲ ਸਪਲਾਈ ਵਿਭਾਗ ਅਤੇ ਜ਼ਿਲ੍ਹਾ ਮੰਡੀ ਦਫ਼ਤਰ ਨੇ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ |ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਅਧਿਕਾਰੀ ਦਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ੍ਹ ਭਰ ਦੇ ਕੁਲ 515 ਸ਼ੈਲਰ (ਰਾਈਸ ਮਿਲਜ਼) 'ਚੋਂ ਸਿਰਫ਼ 12 ਸ਼ੈਲਰਾਂ ਦੀ ਖ਼ਰੀਦ ਏਜੰਸੀਆਂ ਨੂੰ ਅਲਾਟਮੈਂਟ ਦੀ ਤਕਨੀਕੀ ਦਿੱਕਤ ਹੈ, ਜਦਕਿ ਬਾਕੀ ਸਾਰੇ ਸ਼ੈਲਰਾਂ ਦੀ ਅਲਾਟਮੈਂਟ ਹੋ ਚੁਕੀ ਹੈ ਤੇ ਉਕਤ ਸ਼ੈਲਰਾਂ ਦੀ ਵੀ ਅੱਜ ਅਲਾਟਮੈਂਟ ਕਰ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲੇ੍ਹ ਭਰ 'ਚ 14 ਲੱਖ 10 ਹਜ਼ਾਰ ਮੀਟ੍ਰਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿਥਿਆ ਹੈ | ਉਨ੍ਹਾਂ ਦਾਅਵਾ ਕੀਤਾ ਕਿ 95 ਫ਼ੀਸਦੀ ਬਾਰਦਾਨੇ ਸਮੇਤ ਝੋਨੇ ਦੀ ਢੋਆ-ਢੋਆ ਲਈ ਟਰਾਂਸਪੋਰਟ ਤੇ ਲੇਬਰ ਕਾਰਟੇਜ ਦਾ ਕੰਮ ਵੀ ਲਗਭਗ ਨਿੱਬੜ ਚੁੱਕਿਆ ਹੈ | ਇਸੇ ਤਰ੍ਹਾਂ ਜ਼ਿਲ੍ਹਾ ਮੰਡੀ ਅਧਿਕਾਰੀ ਗੌਰਵ ਗਰਗ ਨੇ ਦੱਸਿਆ ਕਿ ਝੋਨੇ ਦੀ ਖ਼ਰੀਦ ਸੰਬੰਧੀ ਜ਼ਿਲੇ੍ਹ ਭਰ ਦੀਆਂ ਕੁਲ 189 ਦਾਣਾ ਮੰਡੀਆਂ 'ਚ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਹਨ ਤੇ ਖ਼ਰੀਦ ਦੌਰਾਨ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸਰਕਾਰ ਨੇ ਝੋਨੇ ਦਾ ਭਾਅ 2389 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ ਤੇ ਨਮੀਂ ਦੀ ਮਾਤਰਾ 17 ਫ਼ੀਸਦੀ ਹੀ ਰੱਖੀ ਗਈ ਹੈ, ਜਿਸ ਲਈ ਕਿਸਾਨ ਝੋਨੇ ਦੀ ਫ਼ਸਲ ਸਾਫ਼ ਤੇ ਸੁੱਕੀ ਹੀ ਵੱਢ ਕੇ ਦਾਣਾ ਮੰਡੀਆਂ 'ਚ ਲੈ ਕੇ ਆਉਣ ਤਾਂ ਜੋ ਉਸ ਦੀ ਸਮੇਂ ਸਿਰ ਖ਼ਰੀਦ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਵਾਲਾ ਦੋ ਮੈਂਬਰੀ ਗਰੋਹ ਗਿ੍ਫ਼ਤਾਰ-11 ਮੋਟਰਸਾਈਕਲ ਬਰਾਮਦ ਇਕ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ... ਅਗਲੀ ਖ਼ਬਰ ਗੋਨਿਆਣਾ ਵਿਖੇ ਮਹਾਰਾਜ ਅਗਰਸੈਨ ਉਤਸਵ ਧੂਮਧਾਮ ਨਾਲ ਮਨਾਇਆ
Ad Position 24
No active advertisement