01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਗੋਨਿਆਣਾ ਵਿਖੇ ਮਹਾਰਾਜ ਅਗਰਸੈਨ ਉਤਸਵ ਧੂਮਧਾਮ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 23-09-2025
ਗੋਨਿਆਣਾ, 22 ਸਤੰਬਰ (ਲਛਮਣ ਦਾਸ ਗਰਗ)-ਹਰ ਸਾਲ ਦੀ ਤਰ੍ਹਾਂ ਸਥਾਨਕ ਸ਼੍ਰੀ ਦੁਰਗਾ ਮੰਦਰ ਵਿਖੇ ਅੱਜ ਅਗਰਵਾਲ ਸਭਾ ਵਲੋਂ ਮਹਾਰਾਜਾ ਅਗਰਸੈਨ ਦਾ ਜੈਯੰਤੀ ਸਮਾਰੋਹ ਸ਼ਰਧਾ ਨਾਲ ਮਨਾਇਆ | ਇਸ ਮੌਕੇ ਅਗਰਵਾਲ ਸਭਾ ਵਲੋਂ ਬੀਤੇ ਦਿਨੀ ਰੱਖੇ ਗਏ ਸ਼੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ, ਜਿਸ ਵਿਚ ਸ਼ਰਧਾਲੂਆਂ ਵਲੋਂ ਆਪਣੀ ਹਾਜ਼ਰੀ ਲਗਾਈ ਗਈ | ਸਮਾਗਮ ਦੇ ਅੰਤ ਵਿਚ ਰਾਸ਼ਟਰੀ ਗੀਤ ਗਾਇਆ ਗਿਆ | ਸਮਾਗਮ ਤੋਂ ਬਾਅਦ ਅਗਰਵਾਲ ਸਭਾ ਦੇ ਪ੍ਰਧਾਨ ਗੋਬਿੰਦ ਰਾਮ ਜਿੰਦਲ ਦੀ ਅਗਵਾਈ ਵਿਚ ਮਹਾਰਾਜਾ ਅਗਰਸੈਨ ਚੌਕ ਵਿਚ ਮਹਾਰਾਜਾ ਅਗਰਸੈਨ ਦੀ ਮੂਰਤੀ 'ਤੇ ਫੁੱਲਾਂ ਦੀ ਮਾਲਾ ਅਰਪਿਤ ਕੀਤੀ ਗਈ ਅਤੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ | ਇਸ ਮੌਕੇ ਪੰਡਿਤ ਘਨਸ਼ਾਮ ਦਾਸ ਤਿ੍ਪਾਠੀ, ਕਸ਼ਮੀਰੀ ਲਾਲ ਪ੍ਰਧਾਨ ਨਗਰ ਕੌਂਸਲ ਗੋਨਿਆਣਾ, ਰਜਨੀਸ਼ ਕੁਮਾਰ ਰਾਜੂ, ਬਲਕਾਰ ਸਿੰਘ ਬਰਾੜ ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਪ੍ਰੇਮ ਕੁਮਾਰ ਅਰੋੜਾ, ਬਲਦੇਵ ਸਿੰਘ ਅਕਾਲੀਆ, ਰਜਿੰਦਰ ਕੁਮਾਰ ਬਿੰਦਰ, ਪ੍ਰਮੋਦ ਕੁਮਾਰ, ਭਾਰਤ ਭੂਸ਼ਨ ਗਰਗ, ਰਾਕੇਸ਼ ਕੁਮਾਰ ਰੋਮਾ, ਭੂਪੇਸ਼ ਸਿੰਗਲਾ, ਸੁਧੀਰ ਕੁਮਾਰ, ਵਿਪਨ ਗਰਗ ਸੂਬਾਈ ਪ੍ਰਧਾਨ ਹਿੰਦੂ ਮਹਾਂਗਠਬੰਧਨ ਪੰਜਾਬ ਪ੍ਰਧਾਨ, ਮੰਗਤ ਰਾਏ ਗਰਗ ਬੁਰਜਾਂ ਵਾਲੇ, ਚਿਰਾਗ, ਕੁਸ਼ਲ, ਅਸ਼ੋਕ ਮੂੰਗਾਂ, ਕਿ੍ਸ਼ਨ ਕੁਮਾਰ ਬਾਂਸਲ ਸਮੇਤ ਸਮੂਹ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ਰੀਦ ਦੇ ਪਹਿਲੇ ਹਫ਼ਤੇ ਦੌਰਾਨ ਜ਼ਿਲੇ੍ਹ ਦੀ ਕਿਸੇ ਵੀ ਦਾਣਾ ਮੰਡੀ 'ਚ ਨਹੀਂ ਹੋਈ ਝੋਨੇ ਦੀ ਆਮਦ ਅਗਲੀ ਖ਼ਬਰ ਤਨਖ਼ਾਹ ਸੰਬੰਧੀ ਅਦਾਲਤੀ ਹੁਕਮ ਲਾਗੂ ਕਰਨ ਬਾਰੇ ਅਧਿਆਪਕਾਂ ਨੇ ਹਲਕਾ ਵਿਧਾਇਕਾ ਨੂੰ ਸੌਂਪਿਆ ਮੰਗ ਪੱਤਰ
Ad Position 24
No active advertisement