02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਭਾਈਰੂਪਾ 'ਚ ਨਵੇਂ ਵਾਟਰ ਵਰਕਸ ਨਾਲ 1,820 ਘਰਾਂ ਨੂੰ ਮਿਲੇਗੀ ਸਾਫ਼ ਪੀਣ ਯੋਗ ਪਾਣੀ ਦੀ ਸਹੂਲਤ - ਵਿਧਾਇਕ ਬਲਕਾਰ ਸਿੰਘ ਸਿੱਧੂ

Ad Position 21
No active advertisement
ਅਜੀਤ ਡੈਸਕ 23-09-2025
ਭਾਈਰੂਪਾ, 22 ਸਤੰਬਰ (ਵਰਿੰਦਰ ਲੱਕੀ)-ਪੰਜਾਬ ਸਰਕਾਰ ਲੋਕਾਂ ਨੂੰ ਸਿਹਤਮੰਦ ਅਤੇ ਸੁਚੱਜੀ ਜੀਵਨ ਸ਼ੈਲੀ ਦੇਣ ਲਈ ਲਗਾਤਾਰ ਨਵੇਂ ਕਦਮ ਚੁੱਕ ਰਹੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਅੱਜ ਭਾਈਰੂਪਾ ਵਿਖੇ ਅਮਰੁਤ 2.0 ਸਕੀਮ ਅਧੀਨ 480.54 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਵਾਟਰ ਵਰਕਸ ਪ੍ਰੋਜੈਕਟ ਦਾ ਆਰੰਭ ਕਰਦੇ ਹੋਏ ਕੀਤਾ | ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਪੂਰਤੀ ਨਾਲ ਨਗਰ ਭਾਈਰੂਪਾ ਦੇ 13 ਵਾਰਡਾਂ 'ਚ ਵੱਸਦੇ ਲਗਭਗ 1,820 ਘਰਾਂ ਨੂੰ ਸਾਫ਼ ਤੇ ਪੀਣਯੋਗ ਪਾਣੀ ਦੀ ਸਹੂਲਤ ਉਪਲੱਬਧ ਹੋਵੇਗੀ | ਉਨ੍ਹਾਂ ਦੱਸਿਆ ਕਿ ਨਗਰ ਭਾਈ ਰੂਪਾ ਜਿਸ ਦੀ ਕਿ ਆਬਾਦੀ 18 ਹਜ਼ਾਰ ਦੇ ਲਗਭਗ ਹੈ ਜਿਸ ਲਈ ਕਿ ਇਕ ਟਿਊਬਵੈੱਲ ਜੋ ਕਿ ਇਕ ਲੱਖ ਗੈਲਨ ਸਮਰੱਥਾ ਵਾਲਾ ਸੀ ਉਸ ਨਾਲ ਪਾਣੀ ਘਰਾਂ ਤੱਕ ਬਹੁਤ ਘੱਟ ਮਾਤਰਾ ਵਿਚ ਪਹੁੰਚ ਰਿਹਾ ਸੀ ਅਤੇ ਇਸ ਪ੍ਰੋਜੈਕਟ ਨਾਲ ਸੈਂਕੜੇ ਲੋਕਾਂ ਤੱਕ ਪੀਣ ਵਾਲਾ ਸਾਫ਼ ਪਾਣੀ ਪਹੁੰਚੇਗਾ ਜਿਸ ਲਈ ਕਿ ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ | ਇਸ ਮੌਕੇ ਵਿਧਾਇਕ ਨੇ ਕਿਹਾ ਕਿ ਸਾਫ਼ ਪਾਣੀ ਹਰ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ ਅਤੇ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕਿਸੇ ਨੂੰ ਵੀ ਪਾਣੀ ਦੀ ਕਮੀ ਕਾਰਨ ਤਕਲੀਫ਼ ਨਾ ਝੱਲਣੀ ਪਏ |” ਵਿਧਾਇਕ ਨੇ ਕਿਹਾ ਕਿ ਸਰਕਾਰ ਦਾ ਮੁੱਖ ਧਿਆਨ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿਚ ਪਾਣੀ, ਸੀਵਰੇਜ, ਸਿਹਤ ਤੇ ਸਿੱਖਿਆ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਸੁਧਾਰਨ 'ਤੇ ਹੈ | ਇਸ ਮੌਕੇ ਸੁਰਜੀਤ ਸਿੰਘ ਬਰਾੜ, ਜਗਰਾਜ ਸਿੰਘ ਬਰਾੜ, ਜਸਵੀਰ ਸਿੰਘ ਸਾਬਕਾ ਕੌਂਸਲਰ, ਸਰਪੰਚ ਸ਼ਗਨਪ੍ਰੀਤ ਕੌਰ, ਗੁਰਸੇਵਕ ਸਿੰਘ ਬਾਬੇਕਾ, ਜੀਤ ਸਿੰਘ ਸਾਬਕਾ ਪੰਚ, ਦੀਪ ਜੰਡੂ, ਗੁਰਦਰਸਨ ਬਰਾੜ, ਪਰਮਜੀਤ ਸਿੰਘ ਪੰਮਾ, ਅਜਮੇਰ ਸਿੰਘ, ਗੁਰਤੇਜ ਸਿੰਘ ਗੇਜਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲੜਕੀ ਵਲੋਂ ਖੁਦਕੁਸ਼ੀ ਕਰਨ ਦੀ ਅਸਫਲ ਕੋਸ਼ਿਸ਼ ਅਗਲੀ ਖ਼ਬਰ ਸੀਯੂ ਪੰਜਾਬ ਦੇ 22 ਅਧਿਆਪਕ, 1 ਖੋਜ ਸਹਿਯੋਗੀ ਅਤੇ 2 ਖੋਜਾਰਥੀ ਸਟੈਨਫੋਰਡ ਯੂਨੀਵਰਸਿਟੀ ਦੀ ਦੁਨੀਆਂ ਦੇ ਟੌਪ 2 ਫੀਸਦੀ ਵ...
Ad Position 24
No active advertisement