ਬਠਿੰਡਾ, 22 ਸਤੰਬਰ, (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਰਹਿੰਦ ਨਹਿਰ 'ਚ ਇਕ ਨੌਜਵਾਨ ਲੜਕੀ ਨੇ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਛਾਲ ਮਾਰ ਦਿੱਤੀ | ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗਿੱਲ ਅਤੇ ਗੁੱਲੀ ਠਾਕੁਰ ਨੇ ਹੋਰਨਾਂ ਦੀ ਮੱਦਦ ਨਾਲ ਲੜਕੀ ਨੂੰ ਨਹਿਰ ਵਿਚੋਂ ਕੱਢਿਆ ¢ ਸਹਾਰਾ ਵਰਕਰਾਂ ਨੇ ਐਂਬੂਲੈਂਸ ਟੀਮ ਦੀ ਮੱਦਦ ਨਾਲ ਤੁਰੰਤ ਬੇਹੋਸ਼ ਲੜਕੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ¢ ਡਾਕਟਰਾਂ ਦੇ ਇਲਾਜ ਉਪਰੰਤ ਕੁਝ ਸਮੇਂ ਬਾਅਦ ਲੜਕੀ ਨੂੰ ਹੋਸ਼ ਆ ਗਿਆ¢ ਲੜਕੀ ਅਰਚਨਾ ਅਬੋਹਰ ਸ਼ਹਿਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ¢ ਸਹਾਰਾ ਟੀਮ ਨੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ | ਕੋਤਵਾਲੀ ਥਾਣੇ ਦੀ ਪੁਲਿਸ ਟੀਮ ਨੇ ਸਿਵਲ ਹਸਪਤਾਲ ਪਹੁੰਚ ਕੇ ਲੜਕੀ ਦਾ ਬਿਆਨ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ¢