18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪਿਸਟਲ ਦੇ ਜ਼ੋਰ 'ਤੇ ਧਮਕਾਉਣ ਦਾ ਦੋਸ਼ 'ਚ ਤਿੰਨ ਜਣੇ ਗਿ੍ਫ਼ਤਾਰ-ਪਿਸਟਲ ਬਰਾਮਦ

Ad Position 21
No active advertisement
ਅਜੀਤ ਡੈਸਕ 24-09-2025
ਬਠਿੰਡਾ, 23 ਸਤੰਬਰ (ਪੱਤਰ ਪ੍ਰੇਰਕ)- ਭੁੱਚੋ ਮੰਡੀ ਦੇ ਵਸਨੀਕ ਇਕ ਪਿਕਅੱਪ ਚਾਲਕ ਨੂੰ ਰੋਕ ਕੇ ਉਸ ਤੋਂ ਪਿਕਅਪ ਲਿਆਉਣ ਅਤੇ ਬਾਅਦ 'ਚ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਵਿਅਕਤੀਆਂ ਵਲੋਂ ਪਿਸਟਲ ਦੇ ਜੋਰ 'ਤੇ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਆਧਾਰ 'ਤੇ ਥਾਣਾ ਕੈਂਟ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਦਿਆਂ ਤਿੰਨ ਜਣਿਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਇਕ ਪਿਸਟਲ ਤੇ ਕਾਰਤੂਸ ਬਰਾਮਦ ਕੀਤੇ ਹਨ | ਥਾਣਾ ਕੈਂਟ ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਦਰਜ ਕਰਵਾਏ ਬਿਆਨ 'ਚ ਨਈਮ ਹੁਕਮਦੀਨ ਮੁੱਲਾ ਵਾਸੀ ਭੁੱਚੋ ਮੰਡੀ ਨੇ ਦੱਸਿਆ ਕਿ ਬੀਤੇ ਦਿਨ ਉਸ ਨੂੰ ਉਸ ਦੇ ਦੋਸਤ ਅਮਨਦੀਪ ਸਿੰਘ ਦਾ ਫੋਨ ਆਇਆ ਕਿ ਕੁਝ ਵਿਅਕਤੀਆਂ ਨੇ ਪਿੰਡ ਲਹਿਰਾ ਮੁਹੱਬਤ ਨਜ਼ਦੀਕ ਉਸ ਦੇ ਪਿਤਾ ਦੀ ਪਿਕਅੱਪ ਗੱਡੀ ਰੋਕ ਲਈ ਹੈ, ਜਿਸ ਨੂੰ ਲੈ ਕੇ ਉਹ ਪੈਸਿਆਂ ਦੀ ਸੈਟਿੰਗ ਕਰਨ ਲਈ ਬਠਿੰਡਾ ਦੇ ਬੀਬੀਵਾਲਾ ਚੌਕ ਵੱਲ ਨੂੰ ਆ ਰਹੇ ਹਨ ਤੇ ਜਦੋਂ ਅਸੀਂ ਉਕਤ ਵਿਅਕਤੀਆਂ ਕੋਲ ਬੀਬੀਵਾਲਾ ਚੌਕ 'ਚ ਪੁੱਜੇ ਤਾਂ ਉਕਤ ਵਿਅਕਤੀਆਂ ਨੇ ਸਾਡੇ ਉੱਪਰ ਪਿਸਟਲ ਤਾਣ ਲਿਆ ਤੇ ਧਮਕੀਆਂ ਦਿੱਤੀਆਂ | ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਦੇ ਬਿਆਨ ਦੇ ਆਧਾਰ 'ਤੇ ਰਣਦੀਪ ਸਿੰਘ ਵਾਸੀ ਲੁਹਾਰਾ (ਲੁਧਿਆਣਾ) ਵਿਸ਼ਨੂੰ ਵਾਸੀ ਭਗਤਾ ਭਾਈਕਾ ਅਤੇ ਅਮਰਿੰਦਰ ਸਿੰਘ ਵਾਸੀ ਭਾਈਰੂਪਾ ਸਮੇਤ ਇਕ ਅਣਪਛਾਤੇ ਵਿਅਕਤੀ ਦੇ ਖਿਲਾਫ ਥਾਣਾ ਕੈਂਟ 'ਚ ਮੁਕੱਦਮਾ ਦਰਜ ਕਰਦਿਆਂ ਉਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕੋਲੋਂ 1 ਪਿਸਟਲ ਸਮੇਤ 32 ਬੋਰ ਦੇ 3 ਕਾਰਤੂਸ ਬਰਾਮਦ ਕੀਤੇ ਹਨ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਸਫ਼ਾਈ ਕਰਮਚਾਰੀਆਂ ਵਲੋਂ ਨਿਗਮ ਦੇ ਕਲਰਕ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸਰਵ ਕਰਮਚਾਰੀ ਸੰਘ ਵਲੋਂ ਵਿਰੋਧ ਪ੍ਰਦਰਸ਼ਨ <br/>
Ad Position 24