18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਤੀਸਤਾ ਮੁੱਦੇ ’ਤੇ ਭਾਰਤ ਨਾਲ ਰਿਸ਼ਤੇ ਖਰਾਬ ਨਹੀਂ ਕਰਨਾ ਚਾਹੁੰਦਾ ਬੰਗਲਾਦੇਸ਼

ਢਾਕਾ, 18 ਅਗਸਤ (ਪੀ.ਟੀ.ਆਈ)-ਬੰਗਲਾਦੇਸ਼ ਦੇ ਜਲ ਸਰੋਤ ਮੰਤਰੀ ਸ਼ਾਹਿਦੁੱਦੀਨ ਚੌਧਰੀ ਅਨੀ ਨੇ ਕਿਹਾ ਹੈ ਕਿ ਬੰਗਲਾਦੇਸ਼ ਤੀਸਤਾ ਦਰਿਆ ਦੇ ਪਾਣੀ ਦੀ ਵੰਡ ਦੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਕਾਰਨ ਭਾਰਤ ਨਾਲ ਆਪਣੇ ....

Ad Position 21
No active advertisement
ਅਜੀਤ ਡੈਸਕ 18-08-2026

ਢਾਕਾ, 18 ਅਗਸਤ (ਪੀ.ਟੀ.ਆਈ)-ਬੰਗਲਾਦੇਸ਼ ਦੇ ਜਲ ਸਰੋਤ ਮੰਤਰੀ ਸ਼ਾਹਿਦੁੱਦੀਨ ਚੌਧਰੀ ਅਨੀ ਨੇ ਕਿਹਾ ਹੈ ਕਿ ਬੰਗਲਾਦੇਸ਼ ਤੀਸਤਾ ਦਰਿਆ ਦੇ ਪਾਣੀ ਦੀ ਵੰਡ ਦੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਕਾਰਨ ਭਾਰਤ ਨਾਲ ਆਪਣੇ ਦੋਸਤਾਨਾ ਸੰਬੰਧ ਖ਼ਰਾਬ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਕਿਹਾ ਕਿ ਭਾਰਤ ਦੇ ਆਪਣੇ ਹਿੱਤ ਹਨ ਤਾਂ ਬੰਗਲਾਦੇਸ਼ ਦੇ ਵੀ ਆਪਣੇ ਹਿੱਤ ਹਨ ਅਤੇ ਇੱਕ ਮਿੱਤਰ ਦੇਸ਼ ਨੂੰ ਦੂਜੇ ਦੇਸ਼ ਦੇ ਹਿੱਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਬੰਗਲਾਦੇਸ਼ ਤੀਸਤਾ ਦਰਿਆ ਦੇ ਪ੍ਰਬੰਧਨ ਅਤੇ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਚਾਹੁੰਦਾ ਹੈ। ਉਨ੍ਹਾਂ ਭਾਰਤ ਨੂੰ ਅਪੀਲ ਕੀਤੀ ਕਿ ਉਹ ਬੰਗਲਾਦੇਸ਼ ਦੇ ਹਿੱਤਾਂ ’ਤੇ ਵਿਚਾਰ ਕਰੇ। ਅਨੀ ਨੇ ਢਾਕਾ ’ਚ ਇਕ ਸੈਮੀਨਾਰ ਦੌਰਾਨ ਕਿਹਾ ਕਿ ਗੁਆਂਢੀ ਦੇਸ਼ ਮਿੱਤਰ ਦੇਸ਼ ਹੁੰਦੇ ਹਨ ਅਤੇ ਇਕ ਮਿੱਤਰ ਨੂੰ ਦੂਸਰੇ ਮਿੱਤਰ ਦੇ ਹਿੱਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਅਸੀਂ ਕਦੇ ਨਹੀਂ ਚਾਹੁੰਦੇ ਕਿ ਭਾਰਤ ਨਾਲ ਦੋਸਤਾਨਾ ਸੰਬੰਧ ਖਰਾਬ ਹੋਣ। ਬੰਗਲਾਦੇਸ਼ ਦੇ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਬੰਗਲਾਦੇਸ਼ ਨੇ ਲੰਮੇ ਸਮੇਂ ਤੋਂ ਚੱਲ ਰਹੇ ਤੀਸਤਾ ਵਿਵਾਦ ਨੂੰ ਸੁਲਝਾਉਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਉੱਤਰੀ ਬੰਗਲਾਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹ, ਦਰਿਆਈ ਕਟਾਅ ਅਤੇ ਖੁਸ਼ਕ ਮੌਸਮ ਵਿਚ ਪਾਣੀ ਦੀ ਘਾਟ ਵੱਡੀ ਸਮੱਸਿਆ ਹੈ। ਇਸ ਲਈ ਬੰਗਲਾਦੇਸ਼ ਚੀਨ ਦੀ ਮਦਦ ਨਾਲ ਤੀਸਤਾ ਦਰਿਆ ਵਿਆਪਕ ਪ੍ਰਬੰਧਨ ਅਤੇ ਪੁਨਰ-ਬਹਾਲੀ ਪ੍ਰੋਜੈਕਟ ਅੱਗੇ ਵਧਾ ਰਿਹਾ ਹੈ। ਤੀਸਤਾ ਦਰਿਆ ਭਾਰਤ ਦੇ ਸਿੱਕਮ ਅਤੇ ਪੱਛਮੀ ਬੰਗਾਲ ’ਚੋਂ ਲੰਘ ਕੇ ਬੰਗਲਾਦੇਸ਼ ਵਿਚ ਜਾਂਦਾ ਹੈ। ਪੱਛਮੀ ਬੰਗਾਲ ਵੀ ਇਸ ਦੇ ਪਾਣੀ ਨੂੰ ਸਿੰਚਾਈ ਅਤੇ ਹੋਰ ਲੋੜਾਂ ਲਈ ਮਹੱਤਵਪੂਰਨ ਮੰਨਦਾ ਹੈ। 2011 ਵਿਚ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਤੀਸਤਾ ਦੇ ਪਾਣੀ ਦੀ ਵੰਡ ਲਈ ਇੱਕ ਸਮਝੌਤਾ ਲਗਭਗ ਤਿਆਰ ਹੋ ਗਿਆ ਸੀ, ਪਰ ਪੱਛਮੀ ਬੰਗਾਲ ਸਰਕਾਰ ਦੇ ਵਿਰੋਧ ਕਾਰਨ ਇਹ ਅੱਗੇ ਨਹੀਂ ਵਧ ਸਕਿਆ। ਹੁਣ ਚੀਨ ਦੀ ਭੂਮਿਕਾ ਵਧਣ ਕਾਰਨ ਭਾਰਤ ਦੀ ਰਣਨੀਤਕ ਚਿੰਤਾ ਵੀ ਵਧੀ ਹੈ।

Ad Position 22
No active advertisement
ਪਿਛਲੀ ਖ਼ਬਰ ਲਾਲ ਕਿਲ੍ਹਾ ਬੰਬ ਧਮਾਕੇ ਦੇ ਦੋਸ਼ੀ ਨੂੰ ਜ਼ਮਾਨਤ ਤੋਂ ਇਨਕਾਰ ਅਗਲੀ ਖ਼ਬਰ ‘ਆਪ’ ਆਗੂ ਸਤੇਂਦਰ ਜੈਨ ਮੁੜ ਗਿ੍ਫ਼ਤਾਰ
Ad Position 24