ਜਲੰਧਰ, 4 ਅਗਸਤ (ਇੰਟ)- ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦੀ ਮੌਤ ਤੋਂ ਬਾਅਦ ਉਸਦੇ ਨਜ਼ਦੀਕੀ ਸਾਥੀ ਅਤੇ ਕੋ-ਕਿ੍ਏਟਰ ਅਰੁਪ੍ਰੀਤ (Arupreet) ਨੇ ਸੋਸ਼ਲ ਮੀਡੀਆ 'ਤੇ ਮਾਹੌਲ ਖਰਾਬ ਹੁੰਦਾ ਦੇਖ ਅਤੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਆਪਣਾ ਇੰਸਟਾਗ੍ਰਾਮ ਅਕਾਉਂਟ ਪ੍ਰਾਈਵੇਟ ਕਰ ਲਿਆ ਹੈ ਅਤੇ ਨਾਲ ਹੀ ਉਸਨੇ ਆਪਣੇ ਇੰਸਟਾਗ੍ਰਾਮ ਪ੍ਰਫਾਈਲ 'ਤੇ ਆਪਣਾ ਨਾਮ ਬਦਲ ਕੇ ਅਰਸ਼ਦੀਪ ਸਿੰਘ (Arshdeep Singh) ਕਰ ਲਿਆ ਹੈ।