ਮਹਿਰਾਜ, 23 ਸਤੰਬਰ (ਸੁਖਪਾਲ ਮਹਿਰਾਜ)-ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖਲਾਈ ਕੇਂਦਰ ਮਹਿਰਾਜ ਵਿਖੇ ਡਾਇਰੈਕਟਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਬੇਕਰੀ ਕੈਂਪ ਲਗਾਇਆ ਗਿਆ ਜਿਸ ਵਿਚ ਔਰਤਾਂ, ਕੁੜੀਆਂ ਨੇ ਹਿੱਸਾ ਲਿਆ | ਬੇਕਰੀ ਅਧਿਆਪਕਾ ਰਜਨੀ ਜੇਠੀ ਰਾਮਪੁਰਾ ਨੇ ਬਿਨਾਂ ਕੈਮੀਕਲ ਵਰਤੇ ਅਤੇ ਸਾਫ਼ ਸੁਥਰੇ ਢੰਗ ਨਾਲ ਪ੍ਰੋਡਕਟ ਬਣਾਉਣ ਦੀ ਬੇਕਰੀ ਦੀ ਟਰੇਨਿੰਗ ਦਿੱਤੀ | ਟਰੇਨਿੰਗ ਦੌਰਾਨ ਔਰਤਾਂ ਨੂੰ ਸਮੋਸੇ, ਵੱਖ-ਵੱਖ ਖਾਣੇ ਬਣਾਉਣ, ਅਚਾਰ, ਚਟਣੀ, ਬਿਸਕੁੱਟ, ਪੀਜ਼ਾ, ਬਰੈੱਡ ਆਦਿ ਦੇ ਨਾਲ ਨਾਲ ਹੋਰ ਪ੍ਰੋਡਕਟਸ ਦੀ ਸਿਖਲਾਈ ਦਿੱਤੀ ਗਈ | ਉਕਤ ਡਾਇਰੈਕਟਰ ਕੁਲਦੀਪ ਸਿੰਘ ਨੇ ਬੇਕਰੀ ਦੇ ਪ੍ਰੋਡਕਟਸ ਦੀ ਪੌਸ਼ਟਿਕਤਾ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ, ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਖੇਤੀਬਾੜੀ ਮਾਹਿਰ ਜਸਕਰਨ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |